JALANDHAR WEATHER

ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸੂਤੇ ਸਾਹ

ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਤੋਂ ਬਾਅਦ ਅੱਜ ਸਵੇਰ ਤੋਂ ਮੁੜ ਸ਼ੁਰੂ ਹੋਈ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ, ਕਿਉਂਕਿ ਇੰਨ੍ਹੀ ਦਿਨੀਂ ਮਾਝਾ ਖੇਤਰ ਵਿਚ ਬਾਸਮਤੀ ਦੀਆਂ ਅਗੇਤੀਆਂ ਕਿਸਮਾਂ 1509 ਅਤੇ 1692 ਦੀ ਵਾਢੀ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ। ਕਈ ਥਾਵਾਂ ’ਤੇ ਕਿਸਾਨਾਂ ਦੀ ਪੂਰੀ ਤਰ੍ਹਾਂ ਪੱਕ ਕੇ ਤਿਆਰ ਬਾਸਮਤੀ ਦੀ ਫਸਲ ਡਿੱਗ ਕੇ ਜ਼ਮੀਨ ਨਾਲ ਲੱਗ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ