JALANDHAR WEATHER

ਅੱਜ ਹਿਸਾਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 28 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਹਿਸਾਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਰੈਲੀ ਦੁਪਹਿਰ 1 ਵਜੇ ਹਿਸਾਰ ਏਅਰਪੋਰਟ ਮੈਦਾਨ ’ਤੇ ਹੋਵੇਗੀ। ਪ੍ਰਧਾਨ ਮੰਤਰੀ ਹਰਿਆਣਾ ਦੀ ਬਾਗੜ ਪੱਟੀ ਨੂੰ ਮਜ਼ਬੂਤ ​​ਕਰਨਗੇ। ਇਸ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਮੋਦੀ ਦੇ ਮੰਚ ’ਤੇ ਬਾਗੜ ਪੱਟੀ ਤੋਂ 23 ਉਮੀਦਵਾਰ ਮੈਦਾਨ ’ਚ ਉਤਾਰੇ ਜਾਣਗੇ। ਇਹ ਰੈਲੀ 23 ਵਿਧਾਨ ਸਭਾਵਾਂ ਨੂੰ ਕਵਰ ਕਰੇਗੀ। ਇਸ ਵਿਚ ਕਰੀਬ 50 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਕਰੀਬ 10 ਏਕੜ ਵਿਚ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੰਚ ’ਤੇ 47 ਭਾਜਪਾ ਨੇਤਾ ਅਤੇ ਅਧਿਕਾਰੀ ਹੋਣਗੇ। 47 ਲੋਕਾਂ ਦੀ ਸੂਚੀ ਤੋਂ ਇਲਾਵਾ ਮੁੱਖ ਮੰਤਰੀ ਨਾਇਬ ਸੈਣੀ, ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਸੂਬਾ ਇੰਚਾਰਜ ਧਰਮਿੰਦਰ ਪ੍ਰਧਾਨ, ਸੂਬਾ ਸਹਿ-ਇੰਚਾਰਜ ਬਿਪਲਬ ਦੇਬ ਮੌਜੂਦ ਰਹਿਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ