JALANDHAR WEATHER

ਪਾਕਿਸਤਾਨ: ਧਾਰਮਿਕ ਸਮਾਗਮਾਂ ’ਚ ਹਿੱਸਾ ਲੈਣ ਗਏ ਇਕ ਭਾਰਤੀ ਨਾਗਰਿਕ ਦੀ ਮੌਤ

ਲਾਹੌਰ, 2 ਜੁਲਾਈ- ਪਾਕਿਸਤਾਨ ਵਿਚ ਧਾਰਮਿਕ ਯਾਤਰਾ ਲਈ ਗਏ 450 ਤੋਂ ਵੱਧ ਸਿੱਖਾਂ ਦੇ ਸਮੂਹ ਵਿਚ ਸ਼ਾਮਿਲ 64 ਸਾਲਾ ਭਾਰਤੀ ਨਾਗਰਿਕ ਦੀ ਵਾਹਗਾ-ਅਟਾਰੀ ਸਰਹੱਦ ’ਤੇ ਵਾਪਸੀ ਦੌਰਾਨ ਕਥਿਤ ਤੌਰ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਦੇਵ ਸਿੰਘ ਸਿੱਧੂ ਮਹਾਰਾਜਾ ਰਣਜੀਤ ਸਿੰਘ ਦੀ 185ਵੀਂ ਬਰਸੀ ਸਮਾਗਮ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਆਏ ਸਨ। ਹੋਰ ਸਿੱਖ ਸ਼ਰਧਾਲੂਆਂ ਨਾਲ ਭਾਰਤ ਪਰਤਣ ਦੌਰਾਨ, ਸਿੱਧੂ ਨੂੰ ਕਥਿਤ ਤੌਰ ’ਤੇ ਭਾਰਤੀ ਇਮੀਗ੍ਰੇਸ਼ਨ ਹਾਲ ਵਿਚ ਦਿਲ ਦਾ ਦੌਰਾ ਪਿਆ ਤੇ ਤੁਰੰਤ ਡਾਕਟਰੀ ਸਹਾਇਤਾ ਦੇ ਬਾਵਜੂਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪਿਛਲੇ ਹਫ਼ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸੰਬੰਧ ਵਿਚ ਮਨਾਏ ਜਾ ਰਹੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਘੱਟੋ-ਘੱਟ 455 ਸਿੱਖ ਇੱਥੇ ਪੁੱਜੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ