JALANDHAR WEATHER

ਕਾਂਗਰਸ ਨੇ ਲੋਕ ਸਭਾ 'ਚ ਲੋਕਾਂ ਖਿਲਾਫ ਉਗਲਿਆ ਜ਼ਹਿਰ - ਨਾਇਬ ਸਿੰਘ ਸੈਣੀ

ਨਵੀਂ ਦਿੱਲੀ, 2 ਜੁਲਾਈ-ਲੋਕ ਸਭਾ ਵਿਚ ਰਾਹੁਲ ਗਾਂਧੀ ਦੇ ਸਦਨ ਵਿਚ ਭਾਸ਼ਣ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੱਲ੍ਹ ਭਾਰਤ ਦੇ ਲੋਕਤੰਤਰ ਦੇ ਮੰਦਰ ਵਿਚ ਵਾਪਰੀ ਘਟਨਾ ਨੇ ਦੇਸ਼ ਦੇ ਲੋਕਾਂ ਦੇ ਇਕ ਵੱਡੇ ਹਿੱਸੇ ਦਾ ਅਪਮਾਨ ਕੀਤਾ ਹੈ। ਮੈਂ ਇਸਦੀ ਸਖ਼ਤ ਨਿੰਦਾ ਕਰਦਾ ਹਾਂ ਕਿ ਅਸੀਂ ਵਿਰੋਧੀ ਧਿਰ ਨੂੰ ਉਹ ਭੂਮਿਕਾ ਨਿਭਾਉਂਦੇ ਨਹੀਂ ਵੇਖ ਰਹੇ ਜੋ ਉਸ ਨੂੰ ਹੋਣੀ ਚਾਹੀਦੀ ਸੀ। ਮੈਨੂੰ ਲੱਗਦਾ ਹੈ ਕਿ ਇਹ ਕਾਂਗਰਸ ਪਾਰਟੀ ਦੀ ਨਿਰਾਸ਼ਾ ਹੈ, ਦੇਸ਼ ਦੇ ਲੋਕਾਂ ਖਿਲਾਫ ਜੋ ਜ਼ਹਿਰ ਉਗਲਿਆ ਗਿਆ ਹੈ, ਉਸ ਲਈ ਰਾਹੁਲ ਗਾਂਧੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ