JALANDHAR WEATHER

ਬਿਜ਼ਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ-ਐਕਸੀਐਨ ਇਨਫੋਰਸਮੈਂਟ

ਚੋਗਾਵਾਂ, 24 ਜੂਨ (ਗੁਰਵਿੰਦਰ ਸਿੰਘ ਕਲਸੀ)-ਸੀ. ਐਮ.ਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਿਜ਼ਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤਾਂ ਤਹਿਤ ਐਕਸੀਅਨ ਇਨਫੋਰਸਮੈਂਟ ਰਾਹੁਲ ਆਨੰਦ ਵਲੋਂ ਕਸਬਾ ਚੋਗਾਵਾਂ ਤੇ ਲੋਪੋਕੇ ਵਿਖੇ ਛਾਪੇਮਾਰੀ ਕਰਕੇ ਬਿਜ਼ਲੀ ਚੋਰੀ ਕਰਨ ਵਾਲਿਆਂ ਨੂੰ ਲੱਖਾਂ ਦੇ ਜੁਰਮਾਨੇ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਅੱਜ ਐਸ.ਡੀ.ਓ ਪਰਮਿੰਦਰ ਸਿੰਘ, ਐਸਡੀਓ ਸਵਿੰਦਰ ਸਿੰਘ ਲੋਪੋਕੇ, ਐਸਡੀਓ ਰਾਮ ਸਿੰਘ ਜਸਤਰਵਾਲ, ਐਸਡੀਓ ਗੁਰਿੰਦਰ ਪਾਲ ਸਿੰਘ, ਜੇ.ਈ ਭਪਿੰਦਰ ਸਿੰਘ ਲੋਪੋਕੇ, ਅਭਿਮਨੂ ਸ਼ਰਮਾ ਸਮੇਤ ਬਿਜ਼ਲੀ ਦਫ਼ਤਰ ਲੋਪੋਕੇ ਚਗਾਵਾਂ ਦੇ ਸਮੂਹ ਮੁਲਾਜ਼ਮਾਂ ਵਲੋਂ ਛਾਪੇਮਾਰੀ ਕਰਕੇ 37 ਬਿਜ਼ਲੀ ਚੋਰੀ ਕਰਨ ਦੇ ਕੇਸ ਫੜੇ ਗਏ। ਜਿਨਾਂ ਨੂੰ 21 ਲੱਖ ਦੇ ਕਰੀਬ ਭਾਰੀ ਜਰਮਾਨੇ ਕੀਤੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ