JALANDHAR WEATHER

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਚੌਲਾਂਗ ਟੋਲ ਪਲਾਜ਼ਾ ਕੀਤਾ ਫਰੀ

 ਚੌਲਾਂਗ (ਹੁਸ਼ਿਆਰਪੁਰ) 28 ਸਤੰਬਰ, (ਸੁਖਦੇਵ ਸਿੰਘ) - ਜਲੰਧਰ ਪਠਾਨਕੋਟ ਹਾਈਵੇ 'ਤੇ ਸਥਿਤ ਚੌਲਾਂਗ ਟੋਲ ਪਲਾਜ਼ਾ ਤੋਂ ਅੱਜ ਦੁਪਹਿਰ ਕਿਸਾਨ ਯੂਨੀਅਨ ਦੇ ਆਗੂ ਹਰਪਾਲ ਸਿੰਘ ਢਡੋਰ ਜ਼ਿਲ੍ਹਾ ਜਲੰਧਰ ਤੇ ਰਣਜੀਤ ਸਿੰਘ ਕੰਦੋਲਾ ਯੂਨੀਅਨ ਦੀ ਟਾਂਡਾ ਮੀਟਿੰਗ 'ਤੇ ਜਾ ਰਹੇ ਸਨ। ਟੋਲ ਕਰਮਚਾਰੀਆਂ ਨੇ ਇਨ੍ਹਾਂ ਨੂੰ ਟੋਲ ਕਟਾਉਣ ਬਾਰੇ ਕਿਹਾ ਤੇ ਆਈ ਕਾਰਡ ਲੈ ਲਏ, ਜਿਸ ਤੋਂ ਤਕਰਾਰ ਵੱਧ ਗਿਆ। ਇਸ ਤੋਂ ਬਾਅਦ ਯੂਨੀਅਨ ਦੇ ਮੈਂਬਰ ਤੇ ਅਹੁਦੇਦਾਰਾਂ ਨੇ ਪਹੁੰਚ ਕੇ ਟੋਲ ਪਲਾਜ਼ਾ ਫਰੀ ਕਰ ਦਿੱਤਾ ਜੋ ਕਿ 6 ਵਜੇ ਤੱਕ ਜਾਰੀ ਰਿਹਾ। ਇਸ ਸੰਬੰਧੀ ਡੀ.ਐਸ.ਪੀ. ਦਵਿੰਦਰ ਸਿੰਘ ਬਾਜਵਾ ਨੇ ਟੋਲ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਰਾਤ 8:25 'ਤੇ ਟੋਲ ਪਲਾਜ਼ਾ ਅਧਿਕਾਰੀ ਹਰਵਿੰਦਰ ਸਿੰਘ ਵਲੋਂ ਮੁਆਫੀ ਮੰਗਣ 'ਤੇ ਦੋਵੇਂ ਧਿਰਾਂ ਦਾ ਰਾਜ਼ੀਨਾਮਾ ਹੋ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ