JALANDHAR WEATHER

ਪਿੰਡ ਥਰੀਏਵਾਲ 'ਚ ਸਰਬਸੰਮਤੀ ਨਾਲ ਨਵੀਂ ਚੁਣੀ ਪੰਚਾਇਤ

ਊਧਨਵਾਲ, 28 ਸਤੰਬਰ (ਪਰਗਟ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਬਲਾਕ ਕਾਦੀਆਂ ਅਧੀਨ ਆਉਂਦੇ ਪਿੰਡ ਥਰੀਏਵਾਲ ਵਿਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਪਿੰਡ ਦੇ ਸਮੂਹ ਮੋਹਤਬਰਾਂ ਨੇ ਗੁਰਦੁਆਰਾ ਸਮਾਧਾਂ ਵਿਖੇ ਬੈਠ ਕੇ ਸਰਬਸੰਮਤੀ ਨਾਲ ਕੁਲਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਨੂੰ ਸਰਪੰਚ ਚੁਣਿਆ। ਮੈਂਬਰ ਰਾਜਪਾਲ ਬਿੱਟੂ, ਮੈਂਬਰ ਰਜਵਿੰਦਰ ਕੌਰ, ਭੁਪਿੰਦਰ ਸਿੰਘ ਮੈਂਬਰ, ਨਿਸ਼ਾਨ ਸਿੰਘ ਮੈਂਬਰ, ਗੁਲਜ਼ਾਰ ਸਿੰਘ ਮੈਂਬਰ, ਰਮੇਸ਼ ਸਿੰਘ ਮੈਂਬਰ, ਗੁਰਵਿੰਦਰ ਸਿੰਘ ਮੈਂਬਰ, ਸੁਖਵਿੰਦਰ ਸਿੰਘ ਚੁਣੇ ਗਏ। ਇਸ ਸਰਬਸੰਮਤੀ ਨਾਲ ਚੁਣੀ ਹੋਈ ਪੰਚਾਇਤ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ