JALANDHAR WEATHER

ਜਗਰਾਉਂ ਦੇ ਨੌਜਵਾਨ ਦੀ ਫਰਾਂਸ ਵਿਚ ਮੌਤ

ਜਗਰਾਉਂ, 28 ਸਤੰਬਰ (ਕੁਲਦੀਪ ਸਿੰਘ ਲੋਹਟ)-ਜਗਰਾਉਂ ਦਾ 26 ਸਾਲਾ ਨੌਜਵਾਨ ਜੋ ਕਿ ਪਿਛਲੇ 6 ਸਾਲਾਂ ਤੋਂ ਫਰਾਂਸ ਵਿਖੇ ਰਹਿ ਰਿਹਾ ਸੀ, ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਰਾਜਨ ਸਹਿਗਲ ਦੇ ਮਾਮਾ ਸੰਜੀਵ ਅਰੋੜਾ ਨੇ ਦੱਸਿਆ ਕਿ ਰਾਜਨ ਕਰੀਬ 6 ਸਾਲ ਪਹਿਲਾਂ ਫਰਾਂਸ ਕੰਮਕਾਰ ਲਈ ਗਿਆ ਸੀ। ਹੁਣ ਉਹ ਉਥੇ ਪੂਰੀ ਤਰ੍ਹਾਂ ਨਾਲ ਸੈੱਟ ਹੋ ਗਿਆ ਸੀ ਅਤੇ ਸਿਰਫ ਦੋ ਮਹੀਨੇ ਬਾਅਦ ਉਸਨੇ ਪੰਜਾਬ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸਦੀ ਘਰ ਵਿਚ ਹੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ