JALANDHAR WEATHER

ਵਕੀਲ ਭਾਈਚਾਰੇ ਵਲੋਂ ਭਰੇ ਗਏ ਨਾਮਜ਼ਦਗੀ ਪੱਤਰ

ਗੁਰੂਹਰਸਹਾਏ, 28 ਸਤੰਬਰ (ਕਪਿਲ ਕੰਧਾਰੀ)-15 ਅਕਤੂਬਰ ਨੂੰ ਪੰਜਾਬ ਵਿਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵਲੋਂ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਲੋਕਾਂ ਨੂੰ ਖੱਜਲ-ਖੁਆਰੀ ਤੋਂ ਨਿਜਾਤ ਦਿਵਾਉਣ ਲਈ ਇਸ ਵਾਰ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਵੀ ਇਕ ਵਿਸ਼ੇਸ਼ ਬੂਥ ਬਾਰ ਐਸੋਸੀਏਸ਼ਨ ਵਿਖੇ ਲਗਾ ਕੇ ਪੰਚੀ-ਸਰਪੰਚੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀਆਂ ਫਾਈਲਾਂ ਭਰੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਗਮੀਤ ਸੰਧੂ ਨੇ ਦੱਸਿਆ ਕਿ ਇਸ ਵਾਰ ਇਕ ਵੱਖਰਾ ਉਪਰਾਲਾ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਵਲੋਂ ਇਥੇ ਵਿਸ਼ੇਸ਼ ਤੌਰ ਉਤੇ ਬੂਥ ਲਗਾ ਕੇ ਪੰਚੀ-ਸਰਪੰਚੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਲੋਂ ਭਰੇ ਜਾਣ ਵਾਲੇ ਨਾਮਜ਼ਦਗੀ ਪੱਤਰ ਦੀਆਂ ਫਾਈਲਾਂ ਸਮੂਹ ਵਕੀਲ ਭਾਈਚਾਰੇ ਵਲੋਂ ਬੜੀ ਹੀ ਬਾਰੀਕੀ ਅਤੇ ਵਧੀਆ ਤਰੀਕੇ ਨਾਲ ਭਰੀਆਂ ਜਾ ਰਹੀਆ ਹਨ। ਉਨ੍ਹਾਂ ਦੱਸਿਆ ਕਿ ਵਕੀਲ ਭਾਈਚਾਰੇ ਵਲੋਂ ਕਈ ਗਰੁੱਪ ਬਣਾ ਕੇ ਨਾਮਜ਼ਦਗੀ ਪੱਤਰ ਦੀਆਂ ਫਾਈਲਾਂ ਨੂੰ ਭਰ ਕੇ ਚੰਗੀ ਤਰ੍ਹਾਂ ਦੋ-ਦੋ ਤਿੰਨ-ਤਿੰਨ ਵਾਰੀ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਉਮੀਦਵਾਰ ਦੀ ਫਾਈਲ ਰਿਜੈਕਟ ਨਾ ਹੋਵੇ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੀ ਫਾਈਲ ਭਰਵਾਉਣ ਲਈ ਕੋਰਟ ਕੰਪਲੈਕਸ ਵਿਖੇ 4 ਅਕਤੂਬਰ ਤੱਕ ਜਦੋਂ ਮਰਜ਼ੀ ਆ ਕੇ ਭਰਵਾ ਸਕਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ