JALANDHAR WEATHER

ਪੁਲਿਸ ਥਾਨਾਂ ਮਮਦੋਟ ਅਧੀਨ ਆਉਂਦੀ ਬੀ.ਐਸ.ਐਫ. ਵਲੋਂ ਡਰੋਨ ਤੇ ਹੈਰੋਇਨ ਬਰਾਮਦ

ਮਮਦੋਟ, 24 ਜੂਨ ( ਰਾਜਿੰਦਰ ਸਿੰਘ ਹਾਂਡਾ)-ਪਾਕਿਸਤਾਨੀ ਸਮਗਲਰਾਂ ਵਲੋਂ ਸਰਹੱਦ ਤੇ ਡਰੋਨ ਰਾਂਹੀ ਸਮਗਲਿੰਗ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੁਲਿਸ ਥਾਨਾਂ ਮਮਦੋਟ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਕੀ ਲੱਖਾ ਸਿੰਘ ਵਾਲਾਂ ਦੇ ਇਲਾਕੇ ਵਿਚੋਂ ਬੀ.ਐਸ.ਐਫ. ਵਲੋ ਅੱਜ ਫਿਰ ਡਰੋਨ ਅਤੇ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ ।ਜਾਣਕਾਰੀ ਦਿੰਦਿਆਂ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਖ਼ਾਸ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਬੀ.ਐਸ.ਐਫ. ਦੇ ਜਵਾਨਾਂ ਵਲੋ ਇਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਚੌਕੀ ਲੱਖਾ ਸਿੰਘ ਵਾਲਾ ਤੋ ਕੋਈ ਤਿੰਨ ਸੌ ਮੀਟਰ ਦੂਰ ਇਕ ਖੇਤ ਵਿਚੋ ਪਾਕਿਸਤਾਨ ਵਲੋਂ ਭੇਜਿਆ ਡਰੋਨ ਅਤੇ ਨਾਲ ਬੰਨਿਆਂ ਹੈਰੋਰਿਨ ਦਾ ਪੈਕਟ ਬਰਾਮਦ ਹੋਇਆ ਹੈ । ਇਸ ਬਰਾਮਦਗੀ ਤੋਂ ਬਾਅਦ ਬੀ ਐਸ਼ ਐਫ ਵਲੋਂ ਪੁਲਿਸ ਥਾਨਾਂ ਮਮਦੋਟ ਨੂੰ ਸੂਚਿਤ ਕੀਤਾ ਗਿਆ, ਜਿਸਤੋ ਬਾਅਦ ਥਾਨਾਂ ਮੁਖੀ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ ਵਲੋ ਕਾਰਵਾਈ ਜਾਰੀ ਕੀਤੀ ਗਈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ