JALANDHAR WEATHER

ਸਿਹਤ ਵਿਭਾਗ ਦੀ ਟੀਮ ਆਉਣ ਨਾਲ ਦੁਕਾਨਦਾਰਾਂ ਨੂੰ ਪਈਆਂ ਭਾਜੜਾਂ

ਸ਼ੇਰਪੁਰ, 24 ਜੂਨ (ਮੇਘ ਰਾਜ ਜੋਸ਼ੀ)-ਸਿਹਤ ਵਿਭਾਗ ਸੰਗਰੂਰ ਦੀ ਟੀਮ ਵਲੋਂ ਕਸਬਾ ਸ਼ੇਰਪੁਰ ਵਿਖੇ ਜ਼ਿਲ੍ਹਾ ਸਿਹਤ ਅਫਸਰ ਡਾ. ਬਲਜੀਤ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਦਿੱਵਿਆ ਜੋਤ ਕੌਰ ਦੀ ਅਗਵਾਈ ਹੇਠ ਕਰਿਆਨੇ ਅਤੇ ਮਠਿਆਈਆਂ ਸਮੇਤ ਕਸਬੇ ਦੀਆਂ ਦਰਜਨਾਂ ਭਰ ਦੁਕਾਨਾਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਗਏ। ਜਦੋਂ ਹੀ ਸਿਹਤ ਵਿਭਾਗ ਦੀ ਟੀਮ ਦੇ ਕਸਬੇ 'ਚ ਆਉਣ ਦੀ ਖ਼ਬਰ ਨੂੰ ਸੁਣਦਿਆਂ ਹੀ ਵੱਡੀ ਗਿਣਤੀ ਵਿਚ ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਬੰਦ ਕਰਕੇ ਰਫੂ ਚੱਕਰ ਹੋ ਗਏ । ਜਦੋਂ ਤੱਕ ਸਿਹਤ ਵਿਭਾਗ ਦੀ ਟੀਮ ਕਸਬੇ ਵਿਚ ਰਹੀ ਉਨ੍ਹਾਂ ਸਮਾਂ ਬਜ਼ਾਰ ਵਿਚ ਸੁਨ ਪਸਰੀ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ