JALANDHAR WEATHER

ਪ੍ਰਸਿੱਧ ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਮਾਣਿਆ ਆਨੰਦ

ਅਟਾਰੀ, 28 ਸਤੰਬਰ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ ਉਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਪ੍ਰਸਿੱਧ ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਆਪਣੀ ਟੀਮ ਸਮੇਤ ਆਨੰਦ ਮਾਣਿਆ। ਉਨ੍ਹਾਂ ਨੇ ਸ਼ਾਹ ਢਾਬਾ ਖਾਸਾ ਵਿਖੇ ਚਾਹ ਪੀਤੀ ਅਤੇ ਮੌਜੂਦ ਸੈਲਾਨੀਆਂ ਨੂੰ ਗੀਤ ਸੁਣਾਏ ਅਤੇ ਤਸਵੀਰਾਂ ਕਰਵਾਈਆਂ। ਅਟਾਰੀ ਸਰਹੱਦ ਪਹੁੰਚਣ ਉਤੇ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਅਤੇ ਪੀ.ਆਰ.ਓ. ਅਰੁਣ ਮਾਹਲ ਵਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ ਗਿਆ। ਦਰਸ਼ਕ ਗੈਲਰੀ ਵਿਚ ਬੈਠੇ ਸੈਲਾਨੀਆਂ ਨੇ ਗੁਰੂ ਰੰਧਾਵਾ ਦਾ ਉੱਠ ਕੇ ਤਾੜੀਆਂ ਵਜਾ ਕੇ ਸਵਾਗਤ ਕੀਤਾ। ਉਨ੍ਹਾਂ ਨੇ ਹੱਥ ਜੋੜ ਕੇ ਪਿਆਰ ਕਬੂਲਦੇ ਹੋਏ ਸੈਲਾਨੀਆਂ ਨੂੰ ਬੈਠਣ ਲਈ ਕਿਹਾ। ਬੀ.ਐਸ.ਐਫ. ਦੇ ਜਵਾਨਾਂ ਦੀ ਜੋਸ਼ੀਲੀ ਪਰੇਡ ਦੇਖ ਕੇ ਗੁਰੂ ਰੰਧਾਵਾ ਤਾੜੀਆਂ ਵਜਾ ਕੇ ਸਵਾਗਤ ਕਰਦੇ ਰਹੇ ਅਤੇ ਜਵਾਨਾਂ ਦੀਆਂ ਤਸਵੀਰਾਂ ਨੂੰ ਆਪਣੇ ਕੈਮਰੇ ਵਿਚ ਕੈਦ ਕਰਦੇ ਦਿਖਾਈ ਦਿੱਤੇ। ਗੁਰੂ ਰੰਧਾਵਾ ਨੇ ਬੀ.ਐਸ.ਐਫ. ਦਾ ਅਜਾਇਬ ਘਰ ਅਤੇ ਭਾਰਤ ਪਾਕਿਸਤਾਨ ਬਾਰਡਰ ਉਤੇ ਲੱਗੇ ਪਿੱਲਰ ਨੰਬਰ 102 ਨੂੰ ਦੇਖਿਆ ਅਤੇ ਸਰਹੱਦ ਉਤੇ ਸਥਿਤ ਮੇਨ ਗੇਟ ਉਤੇ ਯਾਦਗਾਰੀ ਤਸਵੀਰਾਂ ਕਰਵਾਈਆਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ