JALANDHAR WEATHER

ਸੰਯੁਕਤ ਕਿਸਾਨ ਮੋਰਚਾ ਤੇ ਮਜ਼ਦੂਰ ਕਿਸਾਨ ਮੋਰਚਾ ਵਲੋਂ ਵੱਡੇ ਸੰਘਰਸ਼ ਦਾ ਐਲਾਨ

ਚੰਡੀਗੜ੍ਹ, 20 ਜੂਨ-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇਕ ਪ੍ਰੈਸ ਮਿਲਣੀ ਦੌਰਾਨ ਕੇਂਦਰ ਸਰਕਾਰ ਵਲੋਂ 14 ਹੋਰ ਫਸਲਾਂ ਤੇ ਐਮ.ਐਸ .ਪੀ ਦੇਣ ਦੇ ਐਲਾਨ ਨੂੰ ਇਕ ਧੋਖਾ ਕਰਾਰ ਦਿੱਤਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਮਹਿੰਗਾਈ ਵਧੀ ਹੈ ਫਸਲਾਂ ਦੇ ਉੱਤੇ ਜਾਣ ਵਾਲੇ ਖਰਚੇ ਜਿਨ੍ਹਾਂ ਵਿਚ ਦਵਾਈਆਂ ,ਖਾਦਾਂ ਅਤੇ ਲੇਬਰ ਆਦਿ ਸ਼ਾਮਿਲ ਹਨ। ਉਸ ਦੇ ਮੁਕਾਬਲੇ ਇਹ ਕੀਮਤਾਂ ਜੋ ਵਧਾਉਣ ਦੀ ਗੱਲ ਕੀਤੀ ਗਈ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਐਮ.ਐਸ. ਪੀ ਨੂੰ ਇਸ ਢੰਗ ਨਾਲ ਪ੍ਰਚਾਰਨਾ ਦੇਸ਼ ਦੇ ਸਮੁੱਚੇ ਕਿਸਾਨਾਂ ਨਾਲ ਇਕ ਵੱਡਾ ਧੋਖਾ ਹੈ। ਇਸੇ ਦੌਰਾਨ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਵੇਂ ਫੋਰਮਾ ਵਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ 8 ਜੁਲਾਈ ਨੂੰ ਭਾਰਤੀ ਜਨਤਾ ਪਾਰਟੀ ਦੇ ਐਮ.ਪੀ ਨੂੰ ਛੱਡ ਕੇ ਬਾਕੀ ਐਨ.ਡੀ.ਏ. ਦੇ ਸਾਥੀਆਂ ਦੇ ਨਾਲ ਨਾਲ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਾਂ ਨੂੰ ਵੀ ਮੰਗ ਪੱਤਰ ਦਿੱਤੇ ਜਾਣਗੇ।ਜਿਸ ਵਿਚ ਐਮ.ਐਸ. ਪੀ ਦੀ ਕਾਨੂੰਨੀ ਗਰੰਟੀ ਦੇ ਪ੍ਰਾਈਵੇਟ ਬਿਲ ਨੂੰ ਲਿਆਉਣ ਦੀ ਮੰਗ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ