JALANDHAR WEATHER

ਪਿੰਡ ਕੋਟਗੁਰੂ ਵਿਖੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸੰਗਤ ਮੰਡੀ, 27 ਸਤੰਬਰ (ਦੀਪਕ ਸ਼ਰਮਾ)-ਸੰਗਤ ਮੰਡੀ ਅਧੀਨ ਪੈਂਦੇ ਪਿੰਡ ਕੋਟਗੁਰੂ ਵਿਖੇ ਅੱਜ ਸ਼ਾਮ ਸਮੇਂ ਇਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੇ ਪਰਿਵਾਰ ਨਾਲ ਸੰਗਤ ਮੰਡੀ ਤੋਂ ਜਾ ਰਿਹਾ ਸੀ ਤਾਂ ਜਦੋਂ ਇਹ ਪਿੰਡ ਕੋਟਗੁਰੂ ਦੇ ਕੋਲ ਪਹੁੰਚਿਆ ਤਾਂ ਕੁਝ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਇਸਦਾ ਕਤਲ ਕਰ ਦਿੱਤਾ ਗਿਆ। ਇਹ ਮੌਕੇ ਬਠਿੰਡਾ ਦਿਹਾਤੀ ਦੀ ਡੀ.ਐਸ.ਪੀ. ਮੈਡਮ ਹੀਨਾ ਗੁਪਤਾ ਅਤੇ ਥਾਣਾ ਸੰਗਤ ਦੇ ਮੁਖੀ ਪਰਮਪਾਰਸ ਸਿੰਘ ਚਹਿਲ ਮੌਕੇ ਉਤੇ ਘਟਨਾ ਵਾਲੇ ਸਥਾਨ ਉਤੇ ਪਹੁੰਚੇ ਅਤੇ ਪੁਲਿਸ ਜਾਂਚ ਵਿਚ ਜੁੱਟ ਗਈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਮੈਡਮ ਹੀਨਾ ਗੁਪਤਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਤਲ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ