JALANDHAR WEATHER

ਖੰਨਾ : ਅਨਾਜ ਮੰਡੀ ਮਜ਼ਦੂਰ ਯੂਨੀਅਨ ਵਲੋਂ ਮੰਗਾਂ ਨਾ ਮੰਨਣ 'ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੇ ਚੇਅਰਮੈਨ ਦਰਸ਼ਨ ਲਾਲ ਦੀ ਅਗਵਾਈ ਹੇਠ ਪ੍ਰਧਾਨ ਰਾਕੇਸ਼ ਕੁਮਾਰ ਤੂਲੀ ਦੇ ਹੁਕਮਾਂ ਉਤੇ ਪੰਜਾਬ ਸਰਕਾਰ ਖਿਲਾਫ ਮੰਗਾਂ ਨਾ ਮੰਨਣ 'ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਿਹਾ ਕਿ 1 ਅਕਤੂਬਰ ਨੂੰ ਪੰਜਾਬ ਭਰ ਦੀਆਂ ਮੰਡੀਆਂ ਵਿਚ ਮਜ਼ਦੂਰ ਹੜਤਾਲ ਉਤੇ ਜਾਣਗੇ ਅਤੇ ਮੰਡੀ ਵਿਚ ਆਉਣ ਵਾਲੀ ਝੋਨੇ ਦੀ ਫ਼ਸਲ ਨੂੰ ਨਾ ਮਜ਼ਦੂਰ ਟਰਾਲੀਆਂ ਵਿਚੋਂ ਲਾਹੁਣਗੇ, ਨਾ ਲੋਡਿੰਗ ਕਰਨਗੇ। ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨੇਗੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਚੇਅਰਮੈਨ ਦਰਸ਼ਨ ਲਾਲ ਨੇ ਕਿਹਾ ਕਿ ਸਾਡੀ ਲੋਡਿੰਗ ਦੀ ਲੇਬਰ ਵਿਚ 5 ਰੁਪਏ ਦਾ ਵਾਧਾ ਕੀਤਾ ਜਾਵੇ ਅਤੇ ਸਾਡੀ ਕੱਚੀ ਮੰਡੀ ਦੀ ਮਜ਼ਦੂਰੀ ਜੋ ਹਰਿਆਣਾ ਵਿਚ 3 ਰੁਪਏ 20 ਪੈਸੇ ਹੈ, ਦੇ ਬਰਾਬਰ ਕਰਕੇ 25 ਫੀਸਦੀ ਦਾ ਹੋਰ ਵਾਧਾ ਕੀਤਾ ਜਾਵੇ। ਜੇਕਰ ਸਰਕਾਰ ਨੇ ਸਾਡੀ ਹਰਿਆਣਾ ਦੇ ਬਰਾਬਰ ਮਜ਼ਦੂਰੀ ਨਾ ਕੀਤੀ ਤਾਂ ਸਰਕਾਰ ਖਿਲਾਫ਼ ਸੜਕਾਂ ਉਤੇ ਤੇ ਰੇਲਾਂ ਰੋਕ ਕੇ ਧਰਨੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਵੱਖ- ਵੱਖ ਰਾਜਾਂ ਤੋਂ ਪੰਜਾਬ ਵਿਚ ਮੰਡੀ ਦਾ ਸੀਜ਼ਨ ਲਾਉਣ ਲਈ ਲੇਬਰ ਹਜ਼ਾਰਾਂ ਰੁਪਏ ਖਰਚ ਕਰਕੇ ਇਥੇ ਆਉਂਦੀ ਹੈ ਪਰ ਪੰਜਾਬ ਸਰਕਾਰ ਲਗਾਤਾਰ 2 ਸਾਲ ਤੋਂ ਸਾਡੀ ਮਜ਼ਦੂਰੀ ਵਿਚ ਵਾਧਾ ਨਹੀਂ ਕਰ ਰਹੀ। ਮਜ਼ਦੂਰ ਯੂਨੀਅਨ ਵਲੋਂ ਇਸ ਮੌਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਵੀ ਪ੍ਰਗਟ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ