JALANDHAR WEATHER

ਬਰਨਾਲਾ ਦਿਹਾਤੀ ਦੇ ਜੇ.ਈ ਨੂੰ ਡਿਊਟੀ ਦੌਰਾਨ ਘੇਰ ਕੇ ਕੀਤਾ ਹਮਲਾ

ਹੰਡਿਆਇਆ, 20 ਜੂਨ (ਗੁਰਜੀਤ ਸਿੰਘ ਖੁੱਡੀ)-ਪਾਵਰਕਾਮ ਬਰਨਾਲਾ ਦਿਹਾਤੀ ਦੇ ਜੇ.ਈ ਨੂੰ ਡਿਊਟੀ ਦੌਰਾਨ ਗੱਡੀ ਅੱਗੇ ਟਰੈਕਟਰ ਲਾ ਕੇ ਘੇਰ ਕੇ ਹਮਲਾ ਕੀਤਾ। ਪੁਲਿਸ ਚੌਕੀ ਹੰਡਿਆਇਆ ਵਿਖੇ ਜੇ.ਈ ਗੁਰਬਚਨ ਸਿੰਘ ਨੇ ਬਿਆਨ ਦਿੱਤਾ ਕਿ ਮੈਂ ਕੱਲ੍ਹ ਸ਼ਾਮ ਡਿਊਟੀ ਤੇ ਕੰਮ ਦਾ ਨਿਰੀਖਣ ਕਰਨ ਗਿਆ ਸੀ ਤਾਂ ਬਲਵਿੰਦਰ ਸਿੰਘ ਨੇ ਘੇਰ ਕੇ ਮੇਰੀ ਗੱਡੀ ਦੀ ਭੰਨ ਤੋੜ ਕੀਤੀ। ਤਫਤੀਸੀ ਅਫ਼ਸਰ ਬੂਟਾ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ਤੇ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ