JALANDHAR WEATHER

ਨਹਿਰ 'ਚ ਨਹਾਉਣ ਗਏ ਤਿੰਨ ਬੱਚੇ ਪਾਣੀ ਵਿਚ ਰੁੜੇ

ਹਰਸਾ ਛੀਨਾ, 16 ਜੂਨ (ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਸਬਾਜਪੁਰਾ ਹਰਸਾ ਛੀਨਾ ਵਿਖੇ ਨਹਿਰ ਤੇ ਨਹਾਉਣ ਗਏ ਤਿੰਨ ਬੱਚਿਆਂ ਦੇ ਪਾਣੀ ਵਿਚ ਰੁੜ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸ਼ਹੀਦ ਬਾਬਾ ਭਾਗ ਸਿੰਘ ਸਬਾਜਪੁਰਾ ਵਿਖੇ ਸਲਾਨਾ ਜੋੜ ਮੇਲੇ ਦੇ ਸਮਾਗਮ ਚੱਲ ਰਹੇ ਸੀ। ਇਸ ਦੌਰਾਨ ਨਜ਼ਦੀਕੀ ਪਿੰਡ ਤੋਲਾਨੰਗਲ ਦੇ ਤਿੰਨ ਬੱਚੇ ਅਪਰ ਬਾਰੀ ਦੁਆਬ ਨਹਿਰ ਦੀ ਲਾਹੌਰ ਬ੍ਰਾਂਚ ਵਿਚ ਨਹਾਉਂਦੇ ਸਮੇਂ ਪਾਣੀ ਵਿਚ ਰੁੜ ਗਏ।ਜਿਨ੍ਹਾਂ ਦੀ ਪਹਿਚਾਨ ਜਸਕਰਨ ਸਿੰਘ ਉਮਰ 13 ਸਾਲ, ਲਵਪ੍ਰੀਤ ਸਿੰਘ ਉਮਰ 14 ਸਾਲ ਅਤੇ ਕ੍ਰਿਸ਼ ਉਮਰ 14 ਸਾਲ ਵਜੋਂ ਹੋਈ। ਜਦਕਿ ਇਸ ਮੌਕੇ ਇਕ ਬੱਚੇ ਜਸ਼ਨ ਨੂੰ ਮੌਕੇ ਤੇ ਹਾਜਰ ਲੋਕਾਂ ਵਲੋਂ ਬਚਾ ਲਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ