JALANDHAR WEATHER

ਸਪੀਕਰ ਸਰਕਾਰ ਦਾ ਤੇ ਡਿਪਟੀ ਸਪੀਕਰ ਹੋਵੇ ਵਿਰੋਧੀ ਧਿਰ ਦਾ- ਰਾਹੁਲ ਗਾਂਧੀ

ਨਵੀਂ ਦਿੱਲੀ, 25 ਜੂਨ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਰਾਜਨਾਥ ਸਿੰਘ ਨੂੰ ਕਿਹਾ ਹੈ ਕਿ ਅਸੀਂ ਉਨ੍ਹਾਂ ਦੇ ਸਪੀਕਰ ਉਮੀਦਵਾਰ ਦਾ ਸਮਰਥਨ ਕਰਾਂਗੇ ਪਰ ਪ੍ਰਥਾ ਇਹ ਹੈ ਕਿ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਉਹ ਪ੍ਰਥਾ ਨਿਭਾਉਣਗੇ ਤਾਂ ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਕੁਝ ਹੋਰ ਹਨ, ਪਰ ਕਰਦੇ ਕੁਝ ਹੋਰ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪ੍ਰਧਾਨ ਕੋਲ ਕੇਂਦਰੀ ਮੰਤਰੀ ਰਾਜਨਾਥ ਸਿੰਘ ਦਾ ਸਮਰਥਨ ਲਈ ਫ਼ੋਨ ਆਇਆ ਸੀ ਤੇ ਵਿਰੋਧੀ ਧਿਰ ਨੇ ਸਪੱਸ਼ਟ ਕੀਤਾ ਸੀ ਕਿ ਡਿਪਟੀ ਸਪੀਕਰ ਵਿਰੋਧੀ ਧਿਰ ਦਾ ਹੋਵੇ ਅਤੇ ਰਾਜਨਾਥ ਸਿੰਘ ਨੇ ਕਿਹਾ ਸੀ ਉਹ ਇਸ ਸੰਬੰਧੀ ਦੁਬਾਰਾ ਫ਼ੋਨ ਕਰਨਗੇ ਪਰ ਅਜੇ ਤੱਕ ਉਨ੍ਹਾਂ ਇਸ ਸੰਬੰਧੀ ਕੁਝ ਵੀ ਨਹੀਂ ਦੱਸਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ