JALANDHAR WEATHER

ਕਿਸਾਨਾਂ ਨੇ ਰੋਸ ਵਜੋਂ ਸੜਕੀ ਆਵਾਜਾਈ ਬੰਦ ਕਰਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਪੱਟੀ, 25 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪਿੰਡ ਲੋਹੁਕਾ ਦੇ ਨਜ਼ਦੀਕ ਅਪਰ ਦੁਆਬ ਨਹਿਰ ਵਿਚ ਅੱਜ ਤੜਕਸਾਰ ਪਏ ਵੱਡੇ ਪਾੜ ਕਾਰਨ ਜਿੱਥੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਖਰਾਬ ਹੋ ਗਈ। ਉਥੇ ਹੀ ਕਿਸਾਨਾਂ ਨੇ ਰੋਸ ਵਜੋਂ ਪੱਟੀ ਤਰਨਤਾਰਨ ਸੜਕ ਤੇ ਧਰਨਾ ਲਗਾ ਕੇ ਜਿੱਥੇ ਸੜਕੀ ਆਵਾਜਾਈ ਬੰਦ ਕਰ ਦਿੱਤੀ ਉਥੇ ਹੀ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ।ਇਸ ਮੌਕੇ ਕਿਸਾਨ ਸਾਬਕਾ ਕਾਬਲ ਸਿੰਘ, ਹੀਰਾ ਸਿੰਘ ਆਦਿ ਨੇ ਦੱਸਿਆ ਕਿ ਇਹ ਨਹਿਰ 1962 ਵਿਚ ਪੱਕੀ ਹੋਈ ਸੀ ਤੇ ਇਹ ਨਹਿਰ 19 ਜੂਨ 2023 ਨੂੰ ਫਿਰ 1 ਜੂਨ ਨੂੰ ਅਤੇ ਬੀਤੀ ਰਾਤ ਫਿਰ ਟੁੱਟ ਗਈ। ਜਿਸ ਕਾਰਨ ਕਿਸਾਨਾਂ ਦੀ ਲਗਾਤਾਰ ਫਸਲ ਖਰਾਬ ਹੋ ਰਹੀ ਹੈ, ਪਰ ਸਰਕਾਰ ਅਤੇ ਨਹਿਰੀ ਵਿਭਾਗ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ