JALANDHAR WEATHER

ਜਿਸ ਮਾਨਸਿਕਤਾ ਕਾਰਨ ਲਗਾਈ ਗਈ ਸੀ ਐਮਰਜੈਂਸੀ, ਉਹ ਅੱਜ ਵੀ ਉਸ ਪਾਰਟੀ ਵਿਚ ਹੈ ਜ਼ਿੰਦਾ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 25 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਸਾਰੇ ਮਹਾਨ ਪੁਰਸ਼ਾਂ ਅਤੇ ਔਰਤਾਂ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਹੈ ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ। ਐਮਰਜੈਂਸੀ ਦੇ ਕਾਲੇ ਦਿਨ ਸਾਨੂੰ ਯਾਦ ਦਿਵਾਉਂਦੇ ਹਨ ਕਿ ਕਿਵੇਂ ਕਾਂਗਰਸ ਪਾਰਟੀ ਨੇ ਬੁਨਿਆਦੀ ਆਜ਼ਾਦੀਆਂ ਨੂੰ ਤਬਾਹ ਕੀਤਾ ਅਤੇ ਭਾਰਤ ਦੇ ਸੰਵਿਧਾਨ ਨੂੰ ਕੁਚਲਿਆ, ਜਿਸ ਦਾ ਹਰ ਭਾਰਤੀ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਮਾਨਸਿਕਤਾ ਕਾਰਨ ਐਮਰਜੈਂਸੀ ਲਗਾਈ ਗਈ ਸੀ, ਉਹ ਅੱਜ ਵੀ ਉਸ ਪਾਰਟੀ ਵਿਚ ਜ਼ਿੰਦਾ ਹੈ, ਪਰ ਉਹ (ਕਾਂਗਰਸ) ਦਿਖਾਵੇ ਰਾਹੀਂ ਸੰਵਿਧਾਨ ਪ੍ਰਤੀ ਆਪਣੀ ਨਫ਼ਰਤ ਨੂੰ ਛੁਪਾਉਂਦੇ ਹਨ, ਪਰ ਭਾਰਤ ਦੇ ਲੋਕਾਂ ਨੇ ਉਨ੍ਹਾਂ ਦੀਆਂ ਹਰਕਤਾਂ ਨੂੰ ਦੇਖ ਲਿਆ ਹੈ ਅਤੇ ਇਸ ਲਈ ਹੀ ਵਾਰ-ਵਾਰ ਉਨ੍ਹਾਂ ਨੂੰ ਨਕਾਰ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ