JALANDHAR WEATHER

ਜੀਜੇ ਸਾਲੇ ‘ਚ ਝਗੜਾ,ਸਾਲੇ ਦੀ ਬਾਲਾ ਮਾਰ ਕੇ ਹੋਈ ਮੌਤ

ਬਹਿਰਾਮ ,14 ਜੂਨ (ਨਛੱਤਰ ਸਿੰਘ ਬਹਿਰਾਮ) - ਪਿੰਡ ਜੱਸੋਮਜਾਰਾ ਵਿਖੇ ਪੈਸੇ ਦੇ ਲੈਣ ਦੇਣ ਵਿਚ ਜੀਜੇ ਸਾਲੇ ਦਰਮਿਆਨ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ।ਜਿਸ ਦੌਰਾਨ ਜੀਜੇ ਨੇ ਬਾਲਾ ਮਾਰ ਕੇ ਸਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਦੋਸਾਂਝ ਖੁਰਦ ਆਪਣੀ ਭੈਣ ਸੁਨੀਤਾ ਰਾਣੀ ਪਤਨੀ ਰੂਪ ਲਾਲ ਪੁੱਤਰ ਰੂਬਲ ਰਾਮ ਵਾਸੀ ਜੱਸੋਮਜਾਰਾ ਨੂੰ ਮਿਲਣ ਆਇਆ ਹੋਇਆ ਸੀ।ਰਜਿੰਦਰ ਸਿੰਘ ਤੇ ਰੂਪ ਲਾਲ ਦਰਮਿਆਨ ਪੈਸੇ ਦੇ ਲੈਣ ਦੇਣ ਵਿਚ ਕੋਈ ਝਗੜਾ ਹੋ ਗਿਆ।ਜਿਸ ਦੌਰਾਨ ਰੂਪ ਲਾਲ ਨੇ ਆਪਣੇ ਸਾਲੇ ਰਜਿੰਦਰ ਸਿੰਘ ਦੇ ਸਿਰ ਵਿਚ ਲੱਕੜ ਦਾ ਬਾਲਾ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਘਰੋਂ ਭੱਜ ਗਿਆ।ਰਜਿੰਦਰ ਸਿੰਘ ਦੀ ਭੈਣ ਸੁਨੀਤਾ ਰਾਣੀ ਆਪਣੇ ਭਰਾ ਨੂੰ ਇਲਾਜ ਲਈ ਸਿਵਲ ਹਸਪਤਾਲ ਬੰਗਾ ਲੈ ਕੇ ਗਈ ਜਿਥੇ ਡਾਕਟਰਾਂ ਨੇ ਜ਼ਖ਼ਮੀ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਅਤੇ ਰਸਤੇ ਵਿਚ ਹੀ ਰਜਿੰਦਰ ਸਿੰਘ ਦੀ ਮੌਤ ਹੋ ਗਈ । ਪੁਲਿਸ ਥਾਣਾ ਬਹਿਰਾਮ ਅਗਲੇਰੀ ਕਾਰਵਾਈ ਕਰ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ