JALANDHAR WEATHER

ਗੋਬਿੰਦਪੁਰਾ 'ਚ ਸਰਬਸੰਮਤੀ ਨਾਲ ਪੰਚਾਇਤ ਚੁਣੀ

ਸ਼ੇਰਪੁਰ, 28 ਸਤੰਬਰ (ਮੇਘ ਰਾਜ ਜੋਸ਼ੀ)-ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪਿੰਡਾਂ ਦੀਆਂ ਸੱਥਾਂ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨਾਂ ਨੇ ਵੋਟਰਾਂ ਤੱਕ ਹਰ ਢੰਗ ਤਰੀਕੇ ਨਾਲ ਸੰਪਰਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਕਿ ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਦੂਜਾ ਦਿਨ ਹੈ ਪਰ ਇਸ ਤੋਂ ਪਹਿਲਾਂ ਹੀ ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਦੇ ਛੋਟੇ ਜਿਹੇ ਪਿੰਡ ਗੋਬਿੰਦਪੁਰਾ ਬਲਾਕ ਵਿਚ ਸਭ ਤੋਂ ਪਹਿਲਾਂ ਸਾਰੀ ਪੰਚਾਇਤ ਨੂੰ ਸਰਬਸੰਮਤੀ ਨਾਲ ਬਣਾਉਣ ਵਿਚ ਮੋਹਰੀ ਰਿਹਾ। ਪਿੰਡ ਵਾਸੀਆਂ ਨੇ ਕਰਮਜੀਤ ਕੌਰ ਬੋਪਾਰਾਏ ਨੂੰ ਸਰਪੰਚ ਅਤੇ ਰੁਪਿੰਦਰ ਕੌਰ, ਅਵਤਾਰ ਸਿੰਘ, ਗਗਨਦੀਪ ਸਿੰਘ, ਯਾਦਵਿੰਦਰ ਸਿੰਘ ਅਤੇ ਰਾਜਜੀਤ ਕੌਰ ਨੂੰ ਮੈਂਬਰ ਪੰਚਾਇਤ ਚੁਣਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ