JALANDHAR WEATHER

ਟਰੱਕ ਹੇਠਾਂ ਆਉਣ ਨਾਲ ਲੜਕੀ ਦੀ ਹੋਈ ਮੌਤ

ਭਵਾਨੀਗੜ੍ਹ , 11 ਜੂਨ (ਰਣਧੀਰ ਸਿੰਘ ਫੱਗੂਵਾਲਾ)-ਭਵਾਨੀਗੜ੍ਹ ਦੇ ਬਲਿਆਲ ਰੋਡ 'ਤੇ ਇਕ ਲੜਕੀ 'ਤੇ ਟਰੱਕ ਚੜ੍ਹ ਜਾਣ ਕਾਰਨ ਮੌਕੇ 'ਤੇ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬਬਲੀ ਕੌਰ ਪੁੱਤਰ ਨਾਹਰ ਸਿੰਘ ਵਾਸੀ ਰਵਿਦਾਸ ਕਾਲੋਨੀ ਭਵਾਨੀਗੜ੍ਹ ਆਪਣੇ ਘਰੋਂ ਪੈਦਲ ਹੀ ਬਜ਼ਾਰ ਜਾ ਰਹੀ ਸੀ, ਜਦੋਂ ਬਲਿਆਲ ਰੋਡ ਤੋਂ ਸੜਕ ਪਾਰ ਕਰਨ ਲੱਗੀ ਤਾਂ ਇਕ ਟਰੱਕ ਹੇਠਾਂ ਆ ਗਈ, ਟਰੱਕ ਦਾ ਅਗਲਾ ਟਾਇਰ ਉਸ ਦੇ ਸਿਰ ਉਪਰ ਦੀ ਲੰਘ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ