JALANDHAR WEATHER

ਗੁੱਜਰਵਾਲ 'ਚ 50 ਸਾਲਾ ਵਿਅਕਤੀ ਦਾ ਕਤਲ

ਜੋਧਾਂ,11 ਜੂਨ (ਗੁਰਵਿੰਦਰ ਸਿੰਘ ਹੈਪੀ)-ਪੁਲਿਸ ਜ਼ਿਲ੍ਹਾ ਜਗਰਾਉਂ (ਲੁਧਿਆਣਾ ਦਿਹਾਤੀ)ਅਧੀਨ ਪੈਂਦੇ ਪੁਲਿਸ ਥਾਣਾ ਜੋਧਾ ਦੇ ਪਿੰਡ ਗੁੱਜਰਵਾਲ ਵਿਖੇ ਬੀਤੀ ਰਾਤ ਵਿਅਕਤੀ ਦਾ ਕਤਲ ਕਰਨ ਦਾ ਸਮਾਚਾਰ ਹੈ। ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਸੁਭਾਸ਼ (50) ਨਾਮ ਦੇ ਵਿਅਕਤੀ ਦੀ ਸ਼ਰਾਬ ਦੇ ਠੇਕੇ ਕੋਲ ਮੀਟ ਦੀ ਦੁਕਾਨ ਸੀ ਜਿੱਥੇ ਉਸ ਦਾ ਕਿਸੇ ਗੱਲ ਨੂੰ ਲੈ ਕੇ ਗਗਨਦੀਪ ਸਿੰਘ ਗੋਲਡੀ ਵਾਸੀ ਗੁੱਜਰਵਾਲ ਨਾਲ ਤਕਰਾਰ ਹੋ ਗਿਆ, ਜਿਸ ਦੇ ਚਲਦਿਆਂ ਉਸ ਵਲੋਂ ਸੁਭਾਸ਼ ਦੀ ਕੁੱਟਮਾਰ ਕੀਤੀ ਗਈ, ਇਲਾਜ ਦੌਰਾਨ ਸੁਭਾਸ਼ ਦੀ ਮੌਤ ਹੋ ਗਈ । ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ