JALANDHAR WEATHER

ਕੈਂਟਰ ਪਲਟਣ ਕਾਰਨ 1 ਬੱਚੇ ਸਮੇਤ 3 ਸ਼ਰਧਾਲੂਆਂ ਦੀ ਮੌਤ

ਪੋਜੇਵਾਲ ਸਰਾਂ, 11 ਜੂਨ (ਬੂਥਗੜ੍ਹੀਆ/ਨਵਾਂਗਰਾਂਈ) - ਕਸਬਾ ਪੋਜੇਵਾਲ ਨਜ਼ਦੀਕ ਪਿੰਡ ਟੋਰੋਵਾਲ ਵਿਖੇ ਬੀਤੀ ਰਾਤ 10.30 ਵਜੇ ਦੇ ਕਰੀਬ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਪਾਤ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਨਮਸਤਕ ਹੋ ਕੇ ਵਾਪਸ ਆ ਰਹੇ ਸ਼ਰਧਾਲੂਆਂ ਦਾ ਕੈਂਟਰ ਬਾਬਾ ਪ੍ਰੇਮ ਦਾਸ ਦੀ ਕੁਟੀਆ ਦੇ ਨਜ਼ਦੀਕ ਮੋੜ 'ਤੇ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਵਿਚ ਇਕ 9 ਸਾਲ ਦੇ ਬੱਚੇ ਤੇ 2 ਵਿਅਕਤੀਆਂ ਦੀ ਮੌਤ ਹੋ ਗਈ , ਜਦਕਿ 40 ਦੇ ਕਰੀਬ ਸਰਧਾਲੂ ਦੇ ਜ਼ਖ਼ਮੀ ਹੋ ਗਏ। ਜ਼ਖ਼ਮੀ ਸ਼ਰਧਾਲੂਆਂ ਨੂੰ ਲੋਕਾਂ ਤੇ ਪੁਲਿਸ ਪਾਰਟੀ ਦੀ ਮਦਦ ਨਾਲ ਗੜ੍ਹਸ਼ੰਕਰ ਤੇ ਸੜੋਆ ਦੇ ਹਸਪਤਾਲਾਂ ਚ ਦਾਖ਼ਲ ਕਰਵਾਇਆ ਗਿਆ। ਕੁਝ ਜ਼ਿਆਦਾ ਹਾਲਤ ਖਰਾਬ ਸ਼ਰਧਾਲੂਆਂ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ। ਇਹ ਸ਼ਰਧਾਲੂ ਪਿੰਡ ਉੜਧਣ ਥਾਣਾ ਬਨੂੜ ਜ਼ਿਲ੍ਹਾ ਪਟਿਆਲਾ ਦੇ ਦੱਸੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ