JALANDHAR WEATHER

ਨੀਟ ਪ੍ਰਵੇਸ਼ ਪ੍ਰੀਖਿਆ 'ਚੋਂ ਬੁਢਲਾਡਾ ਦਾ ਸ਼ੌਰਿਆ ਗੋਇਲ ਦੇਸ਼ ਭਰ 'ਚੋਂ ਅਵੱਲ

ਬੁਢਲਾਡਾ, 4 ਜੂਨ (ਸਵਰਨ ਸਿੰਘ ਰਾਹੀ) - ਦੇਸ਼ ਭਰ ਦੇ ਮੈਡੀਕਲ ਕਾਲਜਾਂ ‘ਚ ਡਾਕਟਰੀ ਪੜ੍ਹਾਈ ਦੇ ਦਾਖ਼ਲੇ ਲਈ ਦੇਸ਼ ਪੱਧਰ ‘ਤੇ ਕਰਵਾਈ ਗਈ ਨੈਸ਼ਨਲ ਲਿਜ਼ੀਬਿਲਟੀ ਕਮ ਪ੍ਰਵੇਸ਼ ਪ੍ਰੀਖਿਆ (ਨੀਟ) 2024 'ਚੋਂ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਢਲਾਡਾ ਦੇ ਨੌਜਵਾਨ ਸ਼ੌਰਿਆ ਗੋਇਲ ਨੇ ਸੌ ਫੀਸਦੀ (720/720) ਅੰਕਾਂ ਨਾਲ ਦੇਸ਼ ਭਰ 'ਚੋਂ ਪਹਿਲਾ ਰੈਂਕ ਹਾਸਿਲ ਕੀਤਾ ਹੈ। ਸਿਹਤ ਵਿਭਾਗ ਪੰਜਾਬ ‘ਚ ਸੇਵਾਂਵਾਂ ਨਿਭਾ ਰਹੇ ਸਰਜਨ ਡਾਕਟਰ ਸੁਨੀਲ ਕੁਮਾਰ ਗੋਇਲ ਅਤੇ ਔਰਤ ਰੋਗ ਮਾਹਰ ਡਾ: ਸ਼ਾਲਿਕਾ ਗੋਇਲ ਦਾ ਇਹ ਹੋਣਹਾਰ ਬੇਟਾ ਸ਼ੌਰਿਆ ਆਪਣੇ ਮਾਤਾ-ਪਿਤਾ ਵਾਂਗ ਵਿਸ਼ੇਸ਼ ਰੋਗ ਮਾਹਿਰ ਡਾਕਟਰ ਬਣ ਕੇ ਲੋੜਵੰਦਾਂ ਦੀ ਸੇਵਾ ਕਰਨਾ ਚਾਹੁੰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ