JALANDHAR WEATHER

ਝਾੜੂ ਖਿੱਲਰਿਆ, ਬੇਰੁਜ਼ਗਾਰਾਂ ਦਾ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਵਿਚ ਵੱਡਾ ਯੋਗਦਾਨ-ਸਾਂਝਾ ਮੋਰਚਾ

ਤਪਾ ਮੰਡੀ ,4 ਜੂਨ( ਵਿਜੇ ਸ਼ਰਮਾ )- ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਹੋਈ ਜ਼ਬਰਦਸਤ ਹਾਰ ਪਿੱਛੇ ਜਿੱਥੇ ਹੋਰ ਦਰਜਨਾਂ ਕਾਰਨ ਰਹੇ ਹੋਣਗੇ ਉੱਥੇ ਬੇਰੁਜ਼ਗਾਰਾਂ ਨਾਲ ਵਾਅਦਾ ਖ਼ਿਲਾਫ਼ੀ ਅਤੇ ਬੇਰੁਜ਼ਗਾਰਾਂ ਵਲੋਂ ਇਸ ਦੇ ਰੋਸ ਵਿਚ ਚਲਾਈ ਮੁਹਿੰਮ ਵੀ ਮੁੱਖ ਕਾਰਨ ਰਿਹਾ। ਉਕਤ ਵਿਚਾਰ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਜਸਵੰਤ ਸਿੰਘ ਘੁਬਾਇਆ ,ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਸਾਂਝੇ ਕੀਤੇ।ਉਨ੍ਹਾਂ ਦੱਸਿਆ ਕਿ ਕਰੀਬ 26 ਮਹੀਨੇ ਵਿਚ ਪੰਜਾਬ ਸਰਕਾਰ ਨੇ ਚੋਣ ਵਾਅਦੇ ਦੇ ਬਾਵਜੂਦ ਸਿਹਤ ਅਤੇ ਸਿੱਖਿਆ ਵਿਭਾਗ ਵਿਚ ਇਕ ਵੀ ਰੈਗੂਲਰ ਅਸਾਮੀ ਲਈ ਇਸ਼ਤਿਹਾਰ ਜਾਰੀ ਨਹੀਂ ਕੀਤਾ ਅਤੇ ਨਾ ਹੀ ਵੱਖ-ਵੱਖ ਵਿਭਾਗਾਂ ਵਿਚ ਭਰਤੀ ਲਈ ਉਪਰਲੀ ਉਮਰ ਸੀਮਾ ਵਿਚ ਛੋਟ ਦੇਣ ਦੇ ਐਲਾਨ ਨੂੰ ਅਮਲੀ ਰੂਪ ਦਿੱਤਾ ਹੈ । ਸਗੋਂ ਉਲਟਾ ਪਿਛਲੇ ਸਮੇਂ ਜਾਰੀਆਂ 343 ਲੈਕਚਰਾਰ, 646 ਪੀ.ਟੀ.ਆਈ. ਸਮੇਤ ਅਨੇਕਾਂ ਅਸਾਮੀਆਂ ਦੇ ਇਸ਼ਤਿਹਾਰ ਰੱਦ ਕੀਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ