ਨਵੀਂ ਦਿੱਲੀ : ਫੂਡ ਡਲਿਵਰੀ ਏਜੰਟ ਦਾ ਅਣਪਛਾਤਿਆਂ ਵਲੋਂ ਕਤਲ
![](/cmsimages/20240504/4507574__psd copy.jpg)
ਨਵੀਂ ਦਿੱਲੀ, 4 ਮਈ-ਫੂਡ ਡਲਿਵਰੀ ਏਜੰਟ ਦੇ ਤੌਰ 'ਤੇ ਕੰਮ ਕਰਦੇ 30 ਸਾਲਾ ਵਿਅਕਤੀ ਅਮਰਜੀਤ ਮਹਤੋ ਦੀ ਪਿੰਡ ਨੰਗੋਲੀ ਥਾਣਾ ਅਧੀਨ ਪੈਂਦੇ ਰਾਓ ਵਿਹਾਰ ਸਥਿਤ ਉਸ ਦੀ ਰਿਹਾਇਸ਼ 'ਤੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੂੰ ਉਸ ਦੀ ਗਰਦਨ 'ਤੇ ਸੱਟ ਦੇ ਨਿਸ਼ਾਨ ਮਿਲੇ ਹਨ। ਫੋਰੈਂਸਿਕ ਮਾਹਿਰਾਂ ਦੇ ਨਾਲ ਕ੍ਰਾਈਮ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਲਾਸ਼ ਨੂੰ ਪੋਸਟਮਾਰਟਮ ਲਈ ਐਸ.ਜੀ. ਹਸਪਤਾਲ ਭੇਜ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ।