JALANDHAR WEATHER

ਆਤਿਸ਼ੀ ਵਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਮਹਿਜ਼ ਇਕ ਡਰਾਮਾ- ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 22 ਜੂਨ- ਦਿੱਲੀ ਦੀ ਮੰਤਰੀ ਆਤਿਸ਼ੀ ਵਲੋਂ ਪਾਣੀ ਦੇ ਮੁੱਦੇ ’ਤੇ ਕੀਤੀ ਜਾ ਰਹੀ ਭੁੱਖ ਹੜਤਾਲ ਸੰਬੰਧੀ ਬੋਲਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਆਤਿਸ਼ੀ ਜੀ ਦੀ ਭੁੱਖ ਹੜਤਾਲ ਓਨਾ ਹੀ ਵੱਡਾ ਡਰਾਮਾ ਹੈ, ਜਿੰਨਾ ਕੇਜਰੀਵਾਲ ਜੀ ਇਮਾਨਦਾਰ ਹੋਣ ਦਾ ਦਿਖਾਵਾ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਣਮਿੱਥੇ ਸਮੇਂ ਦੇ ਸੱਤਿਆਗ੍ਰਹਿ ’ਤੇ ਬੈਠੇ ਆਤਿਸ਼ੀ ਜੀ, ਦੁਪਹਿਰ ਅਤੇ ਰਾਤ ਨੂੰ ਅਲੋਪ ਹੋ ਜਾਂਦੇ ਹਨ ਅਤੇ ਜੇਕਰ ਸਤਿਆਗ੍ਰਹਿ ਕਰਨਾ ਹੀ ਹੈ ਤਾਂ ਟੈਂਕਰ ਮਾਫ਼ੀਆ ਦੇ ਖ਼ਿਲਾਫ਼ ਕਰੋ ਤੇ ਨਾਲ ਹੀ ਆਪਣੇ ਵਿਧਾਇਕਾਂ ਖ਼ਿਲਾਫ਼ ਭੁੱਖ ਹੜਤਾਲ ’ਤੇ ਬੈਠੋ, ਜੋ ਟੈਂਕਰ ਮਾਫ਼ੀਆ ਤੋਂ ਰਿਸ਼ਵਤ ਲੈ ਕੇ ਦਿੱਲੀ ਦੇ ਲੋਕਾਂ ਨੂੰ ਪਾਣੀ ਦੇ ਨਾਂਅ ’ਤੇ ਲੁੱਟ ਰਹੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ