JALANDHAR WEATHER

ਕਾਰਾਂ ਦੇ ਸ਼ੀਸ਼ੇ ਤੋੜਨ ਅਤੇ ਕੁੱਟਮਾਰ ਕਰਨ ਦੇ ਮਾਮਲੇ ’ਚ ਚਾਰ ਗ੍ਰਿਫ਼ਤਾਰ

ਭਰਤਗੜ੍ਹ, 22 ਜੂਨ (ਜਸਬੀਰ ਸਿੰਘ ਬਾਵਾ)- ਦੇਰ ਰਾਤ ਗਿਲਕੋ ਸਟੋਨ ਕਰੈਸ਼ਰ ਅਤੇ ਮੰਗੂਵਾਲ ਦਿਵਾੜੀ ਦੇ ਆਰਜ਼ੀ ਕੱਟ ਨੇੜੇ ਕੌਮੀ ਮਾਰਗ ਉੱਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਚੰਡੀਗੜ੍ਹ ਨੂੰ ਸਵਾਰੀ ਲੈ ਕੇ ਜਾ ਰਹੇ ਕਾਰ ਚਾਲਕ ਦੀ ਕੁੱਟਮਾਰ ਅਤੇ ਕਾਰਾਂ ਦੇ ਸ਼ੀਸ਼ੇ ਤੋੜਨ ਦੇ ਮਾਮਲੇ ਵਿਚ ਸਥਾਨਕ ਪੁਲਿਸ ਨੇ ਕੇਸ ਦਰਜ ਕਰਕੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਏ. ਐਸ. ਆਈ. ਸ਼ੁਸ਼ੀਲ ਕੁਮਾਰ ਅਤੇ ਮੁੱਖ ਮੁਣਸ਼ੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਕਾਰ ਚਾਲਕ ਨੂੰ ਲੋੜੀਂਦੇ ਇਲਾਜ ਲਈ ਭਰਤਗੜ੍ਹ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ, ਦੇ ਬਿਆਨ ਦੇ ਆਧਾਰ ’ਤੇ ਵਾਹਨ ਕਬਜ਼ੇ ’ਚ ਲੈ ਕੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਨੁਕਸਾਨੀਆਂ ਕਾਰਾਂ ਦੇ ਚਾਲਕਾਂ ਨਾਲ ਰਾਬਤਾ ਕਰ ਰਹੇ ਹਾਂ, ਕੋਈ ਇਸ ਕੇਸ ’ਚ ਹੋਰ ਵੀ ਸਾਹਮਣੇ ਆਏਗਾ ਤਾਂ ਪੁਲਿਸ ਤੁਰੰਤ ਗ੍ਰਿਫ਼ਤਾਰ ਕਰੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ