JALANDHAR WEATHER

ਹਿੰਦੂਜਾ ਪਰਿਵਾਰ ਆਪਣੇ ਸਹਾਇਕਾਂ ਦਾ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ

ਸਵਿਟਜ਼ਰਲੈਂਡ, 22 ਜੂਨ- ਭਾਰਤੀ ਮੂਲ ਦੇ ਅਰਬਪਤੀ ਅਤੇ ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ਨੂੰ ਸਹਾਇਕਾਂ ਦੇ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਪਾਇਆ ਗਿਆ ਹੈ। ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸਵਿਸ ਅਦਾਲਤ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕਾਰੋਬਾਰੀ ਪ੍ਰਕਾਸ਼ ਹਿੰਦੂਜਾ ਅਤੇ ਉਨ੍ਹਾਂ ਦੀ ਪਤਨੀ ਕਮਲ ਹਿੰਦੂਜਾ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਉਸ ਦੇ ਬੇਟੇ ਅਜੈ ਅਤੇ ਨੂੰਹ ਨਮਰਤਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਿੰਦੂਜਾ ਪਰਿਵਾਰ ’ਤੇ ਆਪਣੇ ਸਵਿਟਜ਼ਰਲੈਂਡ ਵਿਲਾ ’ਚ ਕੰਮ ਕਰਨ ਵਾਲੇ ਲੋਕਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਸੀ। ਹਿੰਦੂਜਾ ਪਰਿਵਾਰ ਦੇ ਚਾਰੇ ਮੈਂਬਰ ਫ਼ੈਸਲੇ ਦੇ ਸਮੇਂ ਅਦਾਲਤ ਵਿਚ ਨਹੀਂ ਸਨ। ਹਾਲਾਂਕਿ ਉਸ ਦਾ ਮੈਨੇਜਰ ਅਤੇ 5ਵਾਂ ਦੋਸ਼ੀ ਨਜੀਬ ਜ਼ਿਆਜੀ ਮੌਜੂਦ ਸੀ। ਜਾਣਕਾਰੀ ਅਨੁਸਾਰ ਹਿੰਦੂਜਾ ਪਰਿਵਾਰ ਨੇ ਪਿਛਲੇ ਹਫ਼ਤੇ ਸ਼ਿਕਾਇਤਕਰਤਾਵਾਂ ਨਾਲ ਸਮਝੌਤਾ ਕੀਤਾ ਸੀ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਕੇਸ ਜਾਰੀ ਰੱਖਿਆ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਸਵਿਸ ਅਧਿਕਾਰੀਆਂ ਨੇ ਹਿੰਦੂਜਾ ਪਰਿਵਾਰ ਦੀਆਂ ਕਈ ਜਾਇਦਾਦਾਂ ਜ਼ਬਤ ਕਰ ਲਈਆਂ ਸਨ। ਹਿੰਦੂਜਾ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ