ਦਿੱਲੀ ਸਮੇਤ ਕੁਝ ਸ਼ਹਿਰਾਂ ਵਿਚ ਮਹਿੰਗੀ ਹੋਈ ਸੀ.ਐਨ.ਜੀ.
![](/cmsimages/20240622/4553829__whatsapp image 2024-06-22 at 10.34.55 am.jpeg)
ਨਵੀਂ ਦਿੱਲੀ, 22 ਜੂਨ- ਸਰਕਾਰ ਨੇ ਦਿੱਲੀ ਸਮੇਤ ਕੁਝ ਸ਼ਹਿਰਾਂ ’ਚ ਸੀ.ਐਨ.ਜੀ. ਯਾਨੀ ਕੰਪਰੈੱਸਡ ਨੈਚੁਰਲ ਗੈਸ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਦਿੱਲੀ-ਐਨ.ਸੀ.ਆਰ. ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ ਵਿਚ ਸੀ.ਐਨ.ਜੀ. 1 ਰੁਪਏ ਪ੍ਰਤੀ ਕਿਲੋ ਮਹਿੰਗੀ ਕਰ ਹੋ ਗਈ ਹੈ। ਇੰਦਰਪ੍ਰਸਥ ਗੈਸ ਲਿਮਿਟੇਡ ਨੇ ਅੱਜ ਤੋਂ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 7 ਮਾਰਚ ਨੂੰ ਕੰਪਨੀ ਨੇ 2.5 ਰੁਪਏ ਪ੍ਰਤੀ ਕਿਲੋ ਕੀਮਤਾਂ ਵਿਚ ਕਮੀ ਕੀਤੀ ਸੀ। ਜਾਣਕਾਰੀ ਅਨੁਸਾਰ ਸੀ.ਐਨ.ਜੀ. ਦੀਆਂ ਕੀਮਤਾਂ ਵਿਚ ਵਾਧਾ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਿਆ ਹੈ। ਜਿਸ ਤੋਂ ਬਾਅਦ ਹੁਣ ਦਿੱਲੀ ’ਚ ਸੀ.ਐਨ.ਜੀ. 74.09 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਬਜਾਏ 75.09 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਉਪਲਬਧ ਹੋਵੇਗੀ। ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਵਿਚ ਵੀ ਸੀ.ਐਨ.ਜੀ. ਦੀਆਂ ਕੀਮਤਾਂ ਵਿਚ ਇਕ ਰੁਪਏ ਦਾ ਵਾਧਾ ਕੀਤਾ ਗਿਆ ਹੈ।