18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਢਿਲਵਾਂ ਵਿਚ ਕਬੱਡੀ ਕੱਪ ਦਾ ਉਦਘਾਟਨ ਤਰਲੋਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੋਚ ਨੇ ਕੀਤਾ

ਢਿਲਵਾਂ, 14 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸੰਤ ਪ੍ਰਤਾਪ ਸਿੰਘ ਖੇਡ ਸਟੇਡੀਅਮ ਢਿਲਵਾਂ ਵਿਖੇ ਅੱਜ ਕਬੱਡੀ ਕੱਪ ਸ਼ੁਰੂ ਹੋ ਗਿਆ। ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਬੱਡੀ ਕੋਚ ਤਰਲੋਚਨ ਸਿੰਘ ਢਿੱਲੋਂ ਨੇ ਕੀਤਾ।

ਅਜੀਤ ਡੈਸਕ 18-11-2026
ਢਿਲਵਾਂ, 14 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਸੰਤ ਪ੍ਰਤਾਪ ਸਿੰਘ ਖੇਡ ਸਟੇਡੀਅਮ ਢਿਲਵਾਂ ਵਿਖੇ ਅੱਜ ਕਬੱਡੀ ਕੱਪ ਸ਼ੁਰੂ ਹੋ ਗਿਆ। ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਬੱਡੀ ਕੋਚ ਤਰਲੋਚਨ ਸਿੰਘ ਢਿੱਲੋਂ ਨੇ ਕੀਤਾ। ਉਦਘਾਟਨੀ ਮੁਕਾਬਲਾ 35 ਕਿੱਲੋ ਭਾਰ ਵਰਗ ਵਿਚ ਢਿਲਵਾਂ ਤੇ ਬੁਤਾਲਾ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿਚ ਢਿਲਵਾਂ ਦੀ ਟੀਮ ਜੇਤੂ ਰਹੀ। ਇਸ ਮੌਕੇ ਦਿਲਬਾਗ ਸਿੰਘ ਢਿੱਲੋਂ ਯੂ ਕੇ ਪ੍ਰਧਾਨ ਸੰਤ ਪ੍ਰਤਾਪ ਸਿੰਘ ਸਪੋਰਟਸ ਕਲੱਬ ਢਿਲਵਾਂ ਨੇ ਦੱਸਿਆ ਕਿ 70 ਕਿੱਲੋ ਦਾ ਫਾਈਨਲ ਮੈਚ ਕਲ ਨੂੰ ਢਿਲਵਾਂ ਅਤੇ ਖੋਜੇਵਾਲ ਵਿਚਕਾਰ ਹੋਵੇਗਾ। ਇਸ ਮੌਕੇ ਰਘਬੀਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਪਤੀ ਰਾਮੂ ਕੀ, ਬਲਬੀਰ ਸਿੰਘ ਯੂ ਕੇ, ਹਰਨੇਕ ਸਿੰਘ ਚੱਕੀ ਵਾਲੇ, ਜਸਵਿੰਦਰ ਸਿੰਘ ਬਿੱਟੂ ਸਾਬਕਾ ਪ੍ਰਧਾਨ, ਅਮਨਪ੍ਰੀਤ ਸਿੰਘ ਖ਼ਾਲਸਾ, ਬਲਜਿੰਦਰ ਸਿੰਘ ਮੰਗਾ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਲੱਖਣ ਕੇ ਪੱਡਾ, ਜੋਗਿੰਦਰ ਸਿੰਘ ਯੂ.ਐਸ.ਏ., ਜ਼ੋਰਾਵਰ ਸਿੰਘ, ਹਰਵਿੰਦਰ ਸਿੰਘ ਗਿੰਦਾ ਇਟਲੀ, ਸੁਖਬੀਰ ਸਿੰਘ, ਨਿਰਵੈਰ ਸਿੰਘ, ਮਨਰਾਜ ਸਿੰਘ ਸਾਬਕਾ ਕੌਂਸਲਰ, ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪਵਨ ਕੁਮਾਰ ਨੇ ਫਗਵਾਡ਼ਾ ਵਿਖੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਨਵਨਿਯੁਕਤ ਐਸ.ਡੀ.ਐਮ. ਚਾਰਜ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।