27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਲੰਗਰ ਲਗਾਇਆ

ਸੁਲਤਾਨਪੁਰ ਲੋਧੀ, 26 ਅਕਤੂਬਰ (ਨਰੇਸ਼ ਹੈਪੀ)-ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਮੁਹੱਲਾ ਸੈਯਦਾਂ ਵਿਚ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਸੈਦਾਂ ਵਲੋਂ ਬਿਜਲੀ ਘਰ ਦੇ ਬਾਹਰ ਸੰਗਤਾਂ ਦੀ ਸੇਵਾ ਲਈ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਦੌਰਾਨ ਛੋਲੇ-ਭਟੂਰੇ, ਕੋਲਡ ਡਰਿੰਕ ਅਤੇ ਕਡ਼ਾਹ ਪ੍ਰਸ਼ਾਦ ਦੀ ਸੇਵਾ ਕੀਤੀ ਗਈ।

ਅਜੀਤ ਡੈਸਕ 27-10-2026
ਸੁਲਤਾਨਪੁਰ ਲੋਧੀ, 26 ਅਕਤੂਬਰ (ਨਰੇਸ਼ ਹੈਪੀ)-ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਮੁਹੱਲਾ ਸੈਯਦਾਂ ਵਿਚ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਸੈਦਾਂ ਵਲੋਂ ਬਿਜਲੀ ਘਰ ਦੇ ਬਾਹਰ ਸੰਗਤਾਂ ਦੀ ਸੇਵਾ ਲਈ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਦੌਰਾਨ ਛੋਲੇ-ਭਟੂਰੇ, ਕੋਲਡ ਡਰਿੰਕ ਅਤੇ ਕਡ਼ਾਹ ਪ੍ਰਸ਼ਾਦ ਦੀ ਸੇਵਾ ਕੀਤੀ ਗਈ। ਲੰਗਰ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ ਅਤੇ ਮਹਾਂਰਿਸ਼ੀ ਵਾਲਮੀਕਿ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਲੰਗਰ ਦਾ ਉਦਘਾਟਨ ਪ੍ਰੈੱਸ ਕਲੱਬ ਦੇ ਪ੍ਰਧਾਨ ਦੀਪਕ ਧੀਰ ਵਲੋਂ ਕੀਤਾ ਗਿਆ। ਉਨ੍ਹਾਂ ਸਮੂਹ ਸੰਗਤਾਂ ਅਤੇ ਭਾਈਚਾਰੇ ਨੂੰ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਜੀ ਦਾ ਜੀਵਨ ਸਾਨੂੰ ਸਚਾਈ, ਗਿਆਨ, ਨੇਕੀ, ਸਮਾਨਤਾ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੰਦਾ ਹੈ। ਸਮਾਗਮ ਦੌਰਾਨ ਸੰਗਤਾਂ ਨੇ ਮਹਾਂਰਿਸ਼ੀ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਦੀਪਕ ਧੀਰ ਤੇ ਪ੍ਰੈੱਸ ਕਲੱਬ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਡਾ, ਗੁਰਦੇਵ ਸਿੰਘ, ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਰਵੀ ਚੌਹਾਨ, ਵਿਪਨ ਚੌਹਾਨ, ਰਿਪਨ ਚੌਹਾਨ, ਜੈ ਵੀਰ ਚੌਹਾਨ, ਵਿਜੇ ਚੌਹਾਨ, ਧਰਮਿੰਦਰ ਸਾਗਰ, ਜਤਿੰਦਰ ਸਾਗਰ, ਦੀਪਕ ਚੌਹਾਨ, ਅਰੁਣ ਚੌਹਾਨ, ਅਰਸ਼ ਚੌਹਾਨ, ਜੋਗਿੰਦਰ ਪਾਲ ਚੌਹਾਨ, ਸਤਪਾਲ ਸਾਗਰ, ਗੌਰੀ ਮੱਟੂ, ਬਲਜੀਤ ਦੱਤ, ਬਿੱਟੂ ਲਾਹੌਰਾ, ਸੰਜੇ ਗਿੱਲ, ਅਸ਼ੋਕ ਕੁਮਾਰ ਲੋਹਾਰਾ, ਅਣੂ ਗਿੱਲ ਅਤੇ ਹੈਪੀ ਦੱਤ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫਗਵਾਡ਼ਾ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵੱਖ-ਵੱਖ ਮੰਦਰਾਂ ਵਿਖੇ ਕਰਵਾਏ ਸਮਾਗਮ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਏ.ਸੀ.ਪੀ. ਧੀਰੇਂਦਰ ਵਰਮਾ ਨੇ ਲੰਗਰ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।