14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਖਾਦ ’ਤੇ ਬੇਲੋੜੀ ਟੈਗਿੰਗ ਬੰਦ ਕਰਕੇ ਸਹਿਕਾਰੀ ਸਭਾਵਾਂ ਨੂੰ 100 ਪ੍ਰਤੀਸ਼ਤ ਖਾਦ ਦੀ ਸਪਲਾਈ ਦਿੱਤੀ ਜਾਵੇ-ਯੂਨੀਅਨ ਆਗੂ

ਕਪੂਰਥਲਾ, 13 ਅਕਤੂਬਰ (ਵਿ. ਪ੍ਰ.)

ਅਜੀਤ ਡੈਸਕ 14-10-2026
ਕਪੂਰਥਲਾ, 13 ਅਕਤੂਬਰ (ਵਿ.ਪ੍ਰ.)-ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਕਪੂਰਥਲਾ ਦੇ ਪ੍ਰਧਾਨ ਮਲਵਿੰਦਰ ਸਿੰਘ ਦੀ ਅਗਵਾਈ ਵਿਚ ਸਹਿਕਾਰੀ ਸਭਾਵਾਂ ਨਾਲ ਸੰਬੰਧਿਤ ਸਕੱਤਰਾਂ ਨੇ ਮਾਰਕਫੈੱਡ ਕਪੂਰਥਲਾ ਦੀ ਡੀ.ਐਮ. ਸੋਨੀਆ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸਹਿਕਾਰੀ ਸਭਾਵਾਂ ਨੂੰ ਦਿੱਤੀ ਜਾਂਦੀ ਖਾਦ ’ਤੇ ਬੇਲੋੜੀ ਟੈਗਿੰਗ ਨੂੰ ਬੰਦ ਕਰਕੇ ਸਭਾਵਾਂ ਨੂੰ ਖਾਦਾਂ ਦੀ 100 ਪ੍ਰਤੀਸ਼ਤ ਸਪਲਾਈ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਹੁਣ ਜਦੋਂ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਕਪੂਰਥਲਾ ਬਲਾਕ ਵਿਚ ਨੀਤੀ ਮੁਤਾਬਿਕ 31 ਅਕਤੂਬਰ ਤੱਕ ਡੀ.ਏ.ਪੀ. ਖਾਦ ਦੀ 100 ਪ੍ਰਤੀਸ਼ਤ ਤੇ ਯੂਰੀਆ ਖਾਦ ਦੀ 50 ਪ੍ਰਤੀਸ਼ਤ ਸਪਲਾਈ ਦਿੱਤੀ ਜਾਣੀ ਹੈ, ਪਰ ਇਸ ਸਮੇਂ ਦੋਵਾਂ ਖਾਦਾਂ ਦੀ ਸਪਲਾਈ ਸਮੇਂ ਤੇ ਲੋੜ ਮੁਤਾਬਿਕ ਬਹੁਤ ਘੱਟ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਮਾਰਕਫੈੱਡ ਵਲੋਂ ਖਾਦ ਦੀ ਪੂਰਤੀ ਘੱਟ ਹੋਣ ਕਾਰਨ ਸਹਿਕਾਰੀ ਸਭਾਵਾਂ ਵਿਚ ਰਿਕਵਰੀ ਪ੍ਰਭਾਵਿਤ ਹੋਵੇਗੀ, ਜਿਸ ਨਾਲ ਸਭਾਵਾਂ ਦੇ ਕੰਮਕਾਜ ‘ਤੇ ਵੀ ਮਾੜਾ ਅਸਰ ਪਵੇਗਾ | ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਡੀ.ਏ.ਪੀ. ਤੇ ਯੂਰੀਆ ਖਾਦ ਦੇ ਨਾਲ ਹੋ ਰਹੀ ਵਾਧੂ ਬੇਲੋੜੀ ਖਾਦ ਦੀ ਟੈਗਿੰਗ ਕਰਕੇ ਸੁਸਾਇਟੀ ਦੀਆਂ ਮੈਂਬਰਾਂ ਵਲੋਂ ਸਭਾ ਦੇ ਸਕੱਤਰਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਟੈਗਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਕਿਉਂਕਿ ਇਹ ਕਿਸਾਨਾਂ ਨਾਲ ਧੱਕਾ ਹੈ | ਮੰਗ ਪੱਤਰ ਦੇਣ ਮੌਕੇ ਸਰਕਲ ਭੁਲੱਥ ਦੇ ਸਕੱਤਰ ਗੁਰਬੀਰ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਕੁਲਦੀਪ ਕੁਮਾਰ, ਹਰਮਨਜੀਤ ਸਿੰਘ, ਇਕਬਾਲ ਸਿੰਘ, ਪ੍ਰਗਟ ਸਿੰਘ, ਗੁਰਮੁੱਖ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਨਾਜ ਮੰਡੀ ’ਚੋਂ ਚੋਰੀ ਦੇ ਸ਼ੱਕ ’ਚ ਵਿਅਕਤੀ ਕਾਬੂ, ਕੀਤਾ ਪੁਲਿਸ ਹਵਾਲੇ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ’ਤੇ ਚੱਲ ਰਹੀਆਂ ਗੋਲੀਆਂ-ਬਲਵਿੰਦਰ ਬਜਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।