14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਧਾਰਮਿਕ ਸਥਾਨ ’ਚ ਚੋਰੀ ਮਗਰੋਂ ਘਰ ’ਚ ਖੜ੍ਹੇ ਵਾਹਨਾਂ ਨੂੰ ਲਾਈ ਅੱਗ, ਲੱਖਾਂ ਦਾ ਨੁਕਸਾਨ

ਖੋਥੜਾਂ ’ਚ ਗੁੱਗਾ ਜਾਹਰ ਪੀਰ ਤੇ ਸ਼ਨੀ ਦੇਵ ਦੇ ਮੰਦਰ ਦੀ ਗੋਲਕ ਤੋੜ ਕੇ ਨਕਦੀ ਚੋਰੀ ਫਗਵਾੜਾ, 13 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਨੇੜਲੇ ਪਿੰਡ ਖੋਥੜਾਂ ’ਚ ਇਕ ਧਾਰਮਿਕ ਸਥਾਨ ’ਚ ਚੋਰੀ ਕਰਨ ਮਗਰੋਂ ਘਰ ‘ਚ ਖੜ੍ਹੇ ਵਾਹਨਾਂ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ | ਇਸ ਘਟਨਾ ’ਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪਿੰਡ ਖੋਥੜਾਂ ਦੇ ਵਸਨੀਕ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਗੁੱਗਾ ਜਾਹਰ ਪੀਰ ਤੇ ਸ਼ਨੀ ਦੇਵ ਦਾ ਮੰਦਰ ਬਣਿਆ ਹੋਇਆ ਹੈ | ਉਹ ਸੰਗਤ ਸਮੇਤ ਰਾਜਸਥਾਨ ਗਏ ਹੋਏ ਸਨ | ਵਾਪਸੀ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਘਰ ‘ਚ ਅੱਗ ਲੱਗੀ ਹੋਈ ਹੈ ਤੇ ਧਾਰਮਿਕ ਸਥਾਨ ‘ਚ ਚੋਰੀ ਹੋਈ ਹੈ | ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚਣ ‘ਤੇ ਮੰਦਰ ਦੀ ਗੋਲਕ ਟੁੱਟੀ ਹੋਈ ਮਿਲੀ ਤੇ ਉਸ ‘ਚੋਂ ਨਕਦੀ ਗਾਇਬ ਸੀ | ਇਸ ਤੋਂ ਇਲਾਵਾ ਘਰ ‘ਚ ਖੜ੍ਹੀ ਕਾਰ, ਮੋਟਰਸਾਈਕਲ ਅ ਤੇ ਐਕਟਿਵਾ ਨੂੰ ਅੱਗ ਲਗਾਈ ਗਈ ਸੀ | ਉਨ੍ਹਾਂ ਮੁਤਾਬਕ ਅੱਗ ਲੱਗਣ ਕਾਰਨ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ |

ਅਜੀਤ ਡੈਸਕ 14-10-2026
ਖੋਥੜਾਂ ’ਚ ਗੁੱਗਾ ਜਾਹਰ ਪੀਰ ਤੇ ਸ਼ਨੀ ਦੇਵ ਦੇ ਮੰਦਰ ਦੀ ਗੋਲਕ ਤੋੜ ਕੇ ਨਕਦੀ ਚੋਰੀ
ਫਗਵਾੜਾ, 13 ਅਕਤੂਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਨੇੜਲੇ ਪਿੰਡ ਖੋਥੜਾਂ ’ਚ ਇਕ ਧਾਰਮਿਕ ਸਥਾਨ ’ਚ ਚੋਰੀ ਕਰਨ ਮਗਰੋਂ ਘਰ ‘ਚ ਖੜ੍ਹੇ ਵਾਹਨਾਂ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ | ਇਸ ਘਟਨਾ ’ਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪਿੰਡ ਖੋਥੜਾਂ ਦੇ ਵਸਨੀਕ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਗੁੱਗਾ ਜਾਹਰ ਪੀਰ ਤੇ ਸ਼ਨੀ ਦੇਵ ਦਾ ਮੰਦਰ ਬਣਿਆ ਹੋਇਆ ਹੈ | ਉਹ ਸੰਗਤ ਸਮੇਤ ਰਾਜਸਥਾਨ ਗਏ ਹੋਏ ਸਨ | ਵਾਪਸੀ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਘਰ ‘ਚ ਅੱਗ ਲੱਗੀ ਹੋਈ ਹੈ ਤੇ ਧਾਰਮਿਕ ਸਥਾਨ ‘ਚ ਚੋਰੀ ਹੋਈ ਹੈ | ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚਣ ‘ਤੇ ਮੰਦਰ ਦੀ ਗੋਲਕ ਟੁੱਟੀ ਹੋਈ ਮਿਲੀ ਤੇ ਉਸ ‘ਚੋਂ ਨਕਦੀ ਗਾਇਬ ਸੀ | ਇਸ ਤੋਂ ਇਲਾਵਾ ਘਰ ‘ਚ ਖੜ੍ਹੀ ਕਾਰ, ਮੋਟਰਸਾਈਕਲ ਅ ਤੇ ਐਕਟਿਵਾ ਨੂੰ ਅੱਗ ਲਗਾਈ ਗਈ ਸੀ | ਉਨ੍ਹਾਂ ਮੁਤਾਬਕ ਅੱਗ ਲੱਗਣ ਕਾਰਨ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ |
ਪਿਛਲੀ ਖ਼ਬਰ ਫਗਵਾੜਾ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੀ ਕਾਰਵਾਈ, ਸਾਮਾਨ ਜ਼ਬਤ ਤੇ ਚਲਾਨ ਕੱਟੇ ਅਗਲੀ ਖ਼ਬਰ ਪਾਕਿਸਤਾਨੀ ਨੰਬਰ ਤੋਂ ਪੈਟਰੋਲ ਬੰਬ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਵਟਸਐਪ ਸੁਨੇਹੇ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।