ਬਲਾਕ ਪੱਧਰੀ ਸਨਮਾਨ ਸਮਾਗਮ ’ਚ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਤੇ ਗੁਰਮੁਖ ਸਿੰਘ ਬਾਬਾ ਦਾ ਸਨਮਾਨ
ਅਧਿਆਪਕ ਸਟੇਟ ਐਵਾਰਡੀ ਅਧਿਆਪਕਾਂ ਤੋਂ ਅਗਵਾਈ ਲੈਣ-ਸੰਜੀਵ ਹਾਂਡਾ
ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਐਲੀਮੈਂਟਰੀ ਸਕੂਲ ਲੱਖਣ ਖ਼ੁਰਦ ਬਲਾਕ-2 ਵਿਚ ਮੁੱਖ ਅਧਿਆਪਕ ਪੰਕਜ ਧੀਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਮੁੱਖ ਮਹਿਮਾਨ ਵਜੋਂ ਤੇ ਸੰਜੀਵ ਹਾਂਡਾ ਬਲਾਕ ਸਿੱਖਿਆ ਅਫ਼ਸਰ- 2 ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਸੰਜੀਵ ਹਾਂਡਾ ਨੇ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਵਲੋਂ ਸਿੱਖਿਆ ਖੇਤਰ ਵਿਚ ਕੀਤੇ ਵਰਨਣਯੋਗ ਕਾਰਜਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਅਧਿਆਪਕਾਂ ਨੂੰ ਸਟੇਟ ਐਵਾਰਡੀ ਅਧਿਆਪਕਾਂ ਤੋਂ ਅਗਵਾਈ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੰਜੀਵ ਹਾਂਡਾ, ਪੰਕਜ ਧੀਰ ਤੇ ਹੋਰ ਸ਼ਖ਼ਸੀਅਤਾਂ ਨੇ ਸੰਤੋਖ ਸਿੰਘ ਮੱਲ੍ਹੀ ਤੇ ਸਟੇਟ ਐਵਾਰਡੀ ਅਧਿਆਪਕ ਗੁਰਮੁਖ ਸਿੰਘ ਬਾਬਾ ਨੂੰ ਸਨਮਾਨਿਤ ਕੀਤਾ | ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਸੰਤੋਖ ਸਿੰਘ ਮੱਲ੍ਹੀ ਨੇ ਅਧਿਆਪਕ ਤੋਂ ਸਟੇਟ ਐਵਾਰਡ ਪ੍ਰਾਪਤ ਕਰਨ ਦੇ ਆਪਣੇ ਸਫਰ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਪ੍ਰਬੰਧਕ ਪੰਕਜ ਧੀਰ ਨੇ ਸਮਾਗਮ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜੈਮਲ ਸਿੰਘ, ਰਵੀ ਵਾਹੀ, ਪ੍ਰਵੀਨ ਕੁਮਾਰ, ਬਲਬੀਰ ਸਿੰਘ, ਬਲਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ (ਸਾਰੇ ਸੈਂਟਰ ਹੈੱਡ ਟੀਚਰ), ਡੀ. ਆਰ.
ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਐਲੀਮੈਂਟਰੀ ਸਕੂਲ ਲੱਖਣ ਖ਼ੁਰਦ ਬਲਾਕ-2 ਵਿਚ ਮੁੱਖ ਅਧਿਆਪਕ ਪੰਕਜ ਧੀਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਮੁੱਖ ਮਹਿਮਾਨ ਵਜੋਂ ਤੇ ਸੰਜੀਵ ਹਾਂਡਾ ਬਲਾਕ ਸਿੱਖਿਆ ਅਫ਼ਸਰ- 2 ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਸੰਜੀਵ ਹਾਂਡਾ ਨੇ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਵਲੋਂ ਸਿੱਖਿਆ ਖੇਤਰ ਵਿਚ ਕੀਤੇ ਵਰਨਣਯੋਗ ਕਾਰਜਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਅਧਿਆਪਕਾਂ ਨੂੰ ਸਟੇਟ ਐਵਾਰਡੀ ਅਧਿਆਪਕਾਂ ਤੋਂ ਅਗਵਾਈ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੰਜੀਵ ਹਾਂਡਾ, ਪੰਕਜ ਧੀਰ ਤੇ ਹੋਰ ਸ਼ਖ਼ਸੀਅਤਾਂ ਨੇ ਸੰਤੋਖ ਸਿੰਘ ਮੱਲ੍ਹੀ ਤੇ ਸਟੇਟ ਐਵਾਰਡੀ ਅਧਿਆਪਕ ਗੁਰਮੁਖ ਸਿੰਘ ਬਾਬਾ ਨੂੰ ਸਨਮਾਨਿਤ ਕੀਤਾ | ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਸੰਤੋਖ ਸਿੰਘ ਮੱਲ੍ਹੀ ਨੇ ਅਧਿਆਪਕ ਤੋਂ ਸਟੇਟ ਐਵਾਰਡ ਪ੍ਰਾਪਤ ਕਰਨ ਦੇ ਆਪਣੇ ਸਫਰ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਪ੍ਰਬੰਧਕ ਪੰਕਜ ਧੀਰ ਨੇ ਸਮਾਗਮ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜੈਮਲ ਸਿੰਘ, ਰਵੀ ਵਾਹੀ, ਪ੍ਰਵੀਨ ਕੁਮਾਰ, ਬਲਬੀਰ ਸਿੰਘ, ਬਲਵਿੰਦਰ ਕੁਮਾਰ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ (ਸਾਰੇ ਸੈਂਟਰ ਹੈੱਡ ਟੀਚਰ), ਡੀ.ਆਰ.ਡੀ. ਹਰਮਿੰਦਰ ਸਿੰਘ ਜੋਸਨ, ਬੀ.ਆਰ.ਸੀ. ਡਾ. ਪਰਮਜੀਤ ਕੌਰ, ਹੈੱਡ ਟੀਚਰ ਗੁਰਮੁਖ ਸਿੰਘ ਬਾਬਾ ਸਟੇਟ ਐਵਾਰਡੀ, ਹੈੱਡ ਟੀਚਰ ਅਮਰਜੀਤ ਕੌਰ ਮੱਲ੍ਹੀ, ਸੁਪ੍ਰੀਤ ਕੌਰ, ਮਹਿਕਦੀਪ ਕੌਰ ਮੱਲ੍ਹੀ, ਪਿੰਡ ਦੀ ਪੰਚ ਰਣਜੀਤ ਕੌਰ, ਹਰਵਿੰਦਰ ਸਿੰਘ ਬਿਧੀਪੁਰ, ਲਲਿਤ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਪਿੰਡ ਦੇ ਸਰਪੰਚ ਕਮਲਦੀਪ ਸਿੰਘ, ਲੱਖਣ ਖ਼ੁਰਦ ਸਕੂਲ ਦੇ ਅਧਿਆਪਕ ਹਰਜਿੰਦਰ ਸਿੰਘ, ਪਰਮਜੀਤ ਕੌਰ, ਰਜਿੰਦਰ ਸਿੰਘ, ਮੁਹੰਮਦ ਯਾਸੀਨ ਅਨਸਾਰੀ, ਜਸਵਿੰਦਰ ਕੌਰ, ਕੁਲਦੀਪ ਕੌਰ, ਜੋਗਿੰਦਰ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਰਣਜੀਤ ਕੌਰ, ਰੇਖਾ ਰਿਆ ਧੀਰ ਵਿਲਾ ਕੋਠੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |