08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਆਈ.ਕੇ.ਜੀ. ਪੀ.ਟੀ.ਯੂ. ਦੇ ਉਪ ਕੁਲਪਤੀ ਵਲੋਂ ਵਿਦਿਆਰਥੀ ਪਲੇਸਮੈਂਟ ਤੇ ਅਲੂਮਨੀ ਪੋਰਟਲ ਦੀ ਸ਼ੁਰੂਆਤ

ਕਪੂਰਥਲਾ, 7 ਸਤੰਬਰ (ਅਮਰਜੀਤ ਕੋਮਲ)-ਆਈ. ਕੇ.

ਅਜੀਤ ਡੈਸਕ 08-09-2026
ਕਪੂਰਥਲਾ, 7 ਸਤੰਬਰ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਪਲੇਸਮੈਂਟ ਤੇ ਅਲੂਮਨੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਅਲੂਮਨੀ ਐਂਡ ਪਲੇਸਮੈਂਟ ਪੋਰਟਲ, ਕਾਰਪੋਰੇਟ ਸੰਬੰਧ ਅਤੇ ਅਲੂਮਨੀ ਬਰੋਸ਼ਰ ਦੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਅਰਵਿੰਦ ਕੁਮਾਰ ਬੰਸਲ ਨੇ ਸ਼ੁਰੂਆਤ ਕੀਤੀ | ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਵੈੱਬ ਪੋਰਟਲ ਤਿਆਰ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇੱਥੇ ਵਰਨਣਯੋਗ ਹੈ ਕਿ ਦੋਵੇਂ ਪੋਰਟਲ ਬੀ.ਟੈੱਕ ਸੀ.ਐਮ.ਈ. ਦੇ ਅੰਤਿਮ ਸਾਲ ਦੇ ਵਿਦਿਆਰਥੀ ਰੋਸ਼ਨ ਝਾਅ, ਰਾਜਨ ਪਟੇਲ ਤੇ ਨਿਤੀਸ਼ ਕੁਮਾਰ ਵਲੋਂ ਕਾਰਪੋਰੇਟ ਰਿਲੇਸ਼ਨਜ਼ ਐਂਡ ਅਲੂਮਨੀ (ਸੀ.ਆਰ. ਐਂਡ ਏ.) ਦੇ ਦਫ਼ਤਰ ਦੀ ਦੇਖ ਰੇਖ ਹੇਠ ਵਿਕਸਿਤ ਕੀਤੇ ਗਏ ਹਨ | ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਇਨ੍ਹਾਂ ਦੋਵੇਂ ਪੋਰਟਲਾਂ ਲਈ ਸਮਰਪਿਤ ਐਂਡਰਾਇਡ ਅਤੇ ਆਈ.ਓ.ਐਸ. ਐਪਲੀਕੇਸ਼ਨਾਂ ‘ਤੇ ਵੀ ਕੰਮ ਕਰ ਰਹੀ ਹੈ ਤੇ ਇਸ ਸਮੇਂ ਇਨ੍ਹਾਂ ਪੋਰਟਲਾਂ ਦੀਆਂ ਵੈੱਬ ਐਪਲੀਕੇਸ਼ਨਾ ਵੀ ਕਾਰਜਸ਼ੀਲ ਹਨ ਜਿਸ ਨਾਲ ਵਿਦਿਆਰਥੀ ਤੇ ਸਾਬਕਾ ਵਿਦਿਆਰਥੀ ਉਪਲਬਧ ਸੇਵਾਵਾਂ ਨੂੰ ਆਨਲਾਈਨ ਲਾਭ ਉਠਾ ਸਕਦੇ ਹਨ ਤੇ ਵੈੱਬ ਐਪਲੀਕੇਸ਼ਨ ਰਾਹੀਂ ਵਿਦਿਆਰਥੀਆਂ ਨੂੰ ਮਹੱਤਵਪੂਰਨ ਅੱਪਡੇਟ ਤੇ ਸੂਚਨਾ ਪ੍ਰਾਪਤ ਹੋਣਗੀਆਂ | ਉਨ੍ਹਾਂ ਕਿਹਾ ਕਿ ਪਲੇਸਮੈਂਟ ਪੋਰਟਲ ਦੀ ਸ਼ੁਰੂਆਤ ਬੀ.ਟੈੱਕ ਸੀ.ਐਸ.ਈ. ਦੇ ਵਿਦਿਆਰਥੀ ਬੀਰੇਂਦਰ ਪੰਡਿਤ ਨੇ ਤਿਆਰ ਕੀਤਾ ਸੀ ਤੇ ਉਸਤੋਂ ਬਾਅਦ ਪੋਰਟਲ ਵਿਚ ਬੀ.ਟੈੱਕ ਸੀ.ਐਸ.ਈ. ਦੇ ਵਿਦਿਆਰਥੀਆਂ ਦੀ ਟੀਮ ਵਲੋਂ ਹੋਰ ਸੁਧਾਰ ਕੀਤਾ ਗਿਆ ਹੈ | ਡਾ. ਸੰਧੂ ਨੇ ਦੱਸਿਆ ਕਿ ਕਾਰਪੋਰੇਟ ਰਿਲੇਸ਼ਨਜ਼ ਐਂਡ ਅਲੂਮਨੀ ਦਫ਼ਤਰ ਵਲੋਂ ਵਿਕਸਿਤ ਕੀਤਾ ਗਿਆ ਪਲੇਸਮੈਂਟ ਪੋਰਟਲ ਵਿਦਿਆਰਥੀਆਂ ਲਈ ਪਲੇਸਮੈਂਟ ਪ੍ਰਕਿਰਿਆ ਨੂੰ ਵਧੇਰੇ ਪਹੰੁਚ ਯੋਗ, ਪਾਰਦਰਸ਼ੀ ਤੇ ਸੁਵਿਧਾਜਨਕ ਬਣਾਉਣ ਲਈ ਤਿਆਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੋਰਟਲ ਰਾਹੀਂ ਵਿਦਿਆਰਥੀ ਇਕ ਕਲਿੱਕ ਨਾਲ ਪਲੇਸਮੈਂਟ ਡਰਾਈਵ ਲਈ ਰਜਿਸਟਰੇਸ਼ਨ ਕਰ ਸਕਦੇ ਹਨ ਤੇ ਸਬੰਧਿਤ ਪਲੇਸਮੈਂਟ ਮੌਕਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਮਰਪਿਤ ਡੈਸ਼ ਬੋਰਡ ਦੀ ਵਰਤੋਂ ਕਰ ਸਕਦੇ ਹਨ | ਡਾ. ਸੰਧੂ ਨੇ ਕਿਹਾ ਕਿ ਕਾਰਪੋਰੇਟ ਸੰਬੰਧਾਂ ਤੇ ਸਾਬਕਾ ਵਿਦਿਆਰਥੀਆਂ ਦੇ ਦਫ਼ਤਰ ਵਲੋਂ ਤਿਆਰ ਕੀਤਾ ਗਿਆ ਸਮਰਪਿਤ ਪੋਰਟਲ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨਾਲ ਜੋੜ ਇਕ ਡਿਜੀਟਲ ਪਲੇਟ ਫਾਰਮ ਵਜੋਂ ਤਿਆਰ ਕੀਤਾ ਗਿਆ ਹੈ | ਯੂਨੀਵਰਸਿਟੀ ਰਜਿਸਟਰਾਰ ਨੇ ਪੋਰਟਲ ਦੀ ਕਾਰਗੁਜ਼ਾਰੀ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਡਾ. ਸਤਬੀਰ ਸਿੰਘ ਡੀਨ ਵਿਦਿਆਰਥੀ ਪੜ੍ਹਾਈ, ਮੋਹਿਤ ਕੁਮਾਰ ਜੈਨ ਸਹਾਇਕ ਰਜਿਸਟਰਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਬਡਿਆਲ ਦੀ ਸਾਬਕਾ ਸਰਪੰਚ ਆਪਣੇ ਪੁੱਤਰ ਤੇ 20 ਹੋਰ ਪਰਿਵਾਰਾਂ ਨਾਲ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਿਲ ਅਗਲੀ ਖ਼ਬਰ ਰੀਜਨਲ ਟਰਾਂਸਪੋਰਟ ਅਫ਼ਸਰ ਵਲੋਂ ਸ਼ਹਿਰ ’ਚ ਵੱਖ-ਵੱਖ ਸਕੂਲਾਂ ਦੇ ਬੱਸਾਂ ਦੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।