26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਐਸ.ਐਨ.ਏ. ਸਪਰਸ਼ ਪੋਰਟਲ ਦੇ ਲਾਗੂ ਹੋਣ ਨਾਲ ਸਕੂਲਾਂ ਵਿਚ ਮਿਡ ਡੇ ਮੀਲ ਚਲਾਉਣਾ ਅਸੰਭਵ-ਈ.ਟੀ.ਟੀ. ਟੀਚਰ ਯੂਨੀਅਨ

ਸੁਲਤਾਨਪੁਰ ਲੋਧੀ, 25 ਅਗਸਤ (ਪ. ਪ.)

ਅਜੀਤ ਡੈਸਕ 26-08-2026
ਸੁਲਤਾਨਪੁਰ ਲੋਧੀ, 25 ਅਗਸਤ (ਪ.ਪ.)-ਈ.ਟੀ.ਟੀ. ਅਧਿਆਪਕ ਯੂਨੀਅਨ ਕਪੂਰਥਲਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਸਕੂਲਾਂ ਨੂੰ ਮਿਡ ਡੇ ਮੀਲ ਦੇ ਪੈਸੇ ਨਹੀਂ ਮਿਲੇ ਤੇ ਅਧਿਆਪਕ ਕੋਲੋਂ ਪੈਸੇ ਖ਼ਰਚ ਕਿ ਮਿਡ ਡੇ ਮੀਲ ਚਲਾ ਰਹੇ ਹਨ |ਹੁਣ ਐਸ ਐਨ ਏ ਸਪਰਸ਼ ਪੋਰਟਲ ਅਧੀਨ ਪ੍ਰਾਇਮਰੀ ਸਕੂਲਾਂ ਦੀ ਆਈ ਡੀ ਸਕੂਲ ਪੱਧਰ ਤੋਂ ਬੰਦ ਕਰਕੇ ਬਲਾਕ ਪੱਧਰ ਤੇ ਬਣਾਈ ਜਾ ਰਹੀ ਹੈ,ਜਿਸ ਨਾਲ ਸਕੂਲਾਂ ਦੀ ਮਿਡ ਡੇ ਮੀਲ ਦੀ ਪੇਮੈਂਟ ਸਕੂਲ ਪੱਧਰ ਤੇ ਨਹੀਂ ਸਗੋਂ ਬਲਾਕ ਪੱਧਰ ਤੇ ਹੋਵੇਗੀ | ਜਿਸ ਤਹਿਤ ਸਕੂਲਾਂ ਵੱਲੋਂ ਸਾਰੇ ਬਿੱਲ ਰੈਗੂਲਰ ਜੀ.ਐਸ.ਟੀ ਨੰਬਰ ਵਾਲੀਆਂ ਦੁਕਾਨਾਂ ਦੇ ਹੋਣੇ ਲਾਜ਼ਮੀ ਕਰ ਦਿੱਤੇ ਗਏ ਹਨ, ਪ੍ਰੰਤੂ ਬਹੁਤੇ ਸਕੂਲ ਕਰਿਆਨੇ ਦਾ ਸਮਾਨ ਪਿੰਡਾਂ ਦੀਆਂ ਦੁਕਾਨਾਂ ਤੋਂ ਲੈਂਦੇ ਹਨ, ਜਿਨ੍ਹਾਂ ਕੋਲ ਰੈਗੂਲਰ ਜੀ.ਐਸ.ਟੀ. ਨੰਬਰ ਨਹੀਂ ਹੈ | ਇਸ ਤੋਂ ਇਲਾਵਾ ਸਬਜ਼ੀ ਫਲ, ਦੁੱਧ, ਦਹੀਂ, ਸਿਲੈਂਡਰ ਆਦਿ ਦਾ ਬਿੱਲ ਵੀ ਜੀ.ਐਸ.ਟੀ. ਵਾਲਾ ਸਕੂਲਾਂ ਨੂੰ ਨਹੀਂ ਮਿਲਦਾ | ਅਜਿਹੀ ਹਾਲਤ ਵਿਚ ਪ੍ਰਾਇਮਰੀ ਸਕੂਲ ਜੀ.ਐਸ.ਟੀ. ਵਾਲੇ ਬਿੱਲ ਕਿੱਥੋਂ ਲੈ ਕੇ ਦੇਣਗੇ | ਇਸ ਮੌਕੇ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸਕੂਲਾਂ ਨੂੰ ਇਸ ਤੋਂ ਛੋਟ ਦਿੱਤੀ ਜਾਵੇ ਤੇ ਸਕੂਲਾਂ ਦੀਆਂ ਆਈਡੀਆ ਸਕੂਲ ਪੱਧਰ ਤੇ ਬਣਾ ਕੇ ਚੇਅਰਮੈਨ ਤੇ ਸਕੱਤਰ ਨੂੰ ਪਹਿਲਾਂ ਦੀ ਤਰ੍ਹਾਂ ਪੇਮੈਂਟ ਕਰਨ ਦਾ ਅਧਿਕਾਰ ਦਿੱਤਾ ਜਾਵੇ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਮੂਹ ਪ੍ਰਾਇਮਰੀ ਸਕੂਲਾਂ ਵਿਚ ਮਿਡ ਡੇ ਮੀਲ ਬੰਦ ਕਰ ਦਿੱਤਾ ਜਾਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ | ਅੱਜ ਦੀ ਇਸ ਮੀਟਿੰਗ ਵਿਚ ਜਨਰਲ ਸਕੱਤਰ ਕੁਲਦੀਪ ਸਿੰਘ, ਵਿੱਤ ਸਕੱਤਰ ਸਰਬਜੀਤ ਸਿੰਘ, ਰੇਸ਼ਮ ਲਾਲ ਬਲਾਕ ਪ੍ਰਧਾਨ ਭੁਲੱਥ, ਦਵਿੰਦਰ ਸਿੰਘ ਮੁਹੱਬਲੀਪੁਰ, ਕਮਲਜੀਤ ਸਿੰਘ, ਅਮਨਦੀਪ ਸਿੰਘ, ਸਪਨਾ, ਰਾਜਦੀਪ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਸਿਨੇਮਾ ਰੋਡ ’ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੀਆਂ ਦੋ ਵਿਦਿਆਰਥਣਾਂ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਰਹੀਆਂ ਕਾਲਜ ਦੇ ਪਿ੍ੰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।