17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੇ ਵਿਦਿਆਰਥੀਆਂ ਨੇ ‘ਕੌਸ਼ਲ ਉਤਸਵ ਸਕਿੱਲ ਐਕਸਪੋ 2026’ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਕਪੂਰਥਲਾ, 16 ਅਗਸਤ (ਅਮਰਜੀਤ ਕੋਮਲ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੇ ਵਿਦਿਆਰਥੀਆਂ ਨੇ ਵਿਗਿਆਨ, ਗਣਿਤ, ਕਲਾ ਤੇ ਰਚਨਾਤਮਿਕਤਾ ਨੂੰ ਦਰਸਾਉਂਦੇ ‘ਕੌਸ਼ਲ ਉਤਸਵ ਸਕਿੱਲ ਐਕਸਪੋ 2026’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇੱਥੇ ਵਰਨਣਯੋਗ ਹੈ ਕਿ ਸਕੂਲ ਵਿਚ ਵਿਦਿਆਰਥੀਆਂ ਦੀ ਰਚਨਾਤਮਿਕਤਾ ਦੇ ਗਿਆਨ ਨੂੰ ਉਜਾਗਰ ਕਰਨ ਲਈ ਕੌਸ਼ਲ ਉਤਸਵ ਸਕਿੱਲ ਐਕਸਪੋ ਕਰਵਾਇਆ ਗਿਆ ਸੀ, ਜਿਸ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਪ੍ਰੋਫੈਸਰ ਅਤੇ ਐਡੀਸ਼ਨਲ ਡੀਨ ਡਾ. ਕੈਲਾਸ਼ ਚੰਦਰਾ ਜੁਗਲਨ ਤੇ ਪ੍ਰੋ.

ਅਜੀਤ ਡੈਸਕ 17-08-2026
ਕਪੂਰਥਲਾ, 16 ਅਗਸਤ (ਅਮਰਜੀਤ ਕੋਮਲ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੇ ਵਿਦਿਆਰਥੀਆਂ ਨੇ ਵਿਗਿਆਨ, ਗਣਿਤ, ਕਲਾ ਤੇ ਰਚਨਾਤਮਿਕਤਾ ਨੂੰ ਦਰਸਾਉਂਦੇ ‘ਕੌਸ਼ਲ ਉਤਸਵ ਸਕਿੱਲ ਐਕਸਪੋ 2026’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇੱਥੇ ਵਰਨਣਯੋਗ ਹੈ ਕਿ ਸਕੂਲ ਵਿਚ ਵਿਦਿਆਰਥੀਆਂ ਦੀ ਰਚਨਾਤਮਿਕਤਾ ਦੇ ਗਿਆਨ ਨੂੰ ਉਜਾਗਰ ਕਰਨ ਲਈ ਕੌਸ਼ਲ ਉਤਸਵ ਸਕਿੱਲ ਐਕਸਪੋ ਕਰਵਾਇਆ ਗਿਆ ਸੀ, ਜਿਸ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਪ੍ਰੋਫੈਸਰ ਅਤੇ ਐਡੀਸ਼ਨਲ ਡੀਨ ਡਾ. ਕੈਲਾਸ਼ ਚੰਦਰਾ ਜੁਗਲਨ ਤੇ ਪ੍ਰੋ. ਡਾ. ਕ੍ਰਿਸ਼ਨ ਗੋਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ | ਪ੍ਰਦਰਸ਼ਨੀ ਦਾ ਉਦਘਾਟਨ ਡਾ. ਕੈਲਾਸ਼ ਚੰਦਰ ਜੁਗਲਨ ਵਲੋਂ ਕੀਤਾ ਗਿਆ ਤੇ ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਵਿਗਿਆਨ, ਗਣਿਤ ਦੇ ਮਾਡਲ, ਆਰਟ ਦੀਆਂ ਕਲਾਕ੍ਰਿਤੀਆਂ ਦੇ ਨਾਲ ਨਾਲ ਆਪਣੇ ਹੱਥੀ ਤਿਆਰ ਕੀਤੇ ਘਰ ਦੀ ਸਜਾਵਟ ਤੇ ਖਾਣ ਪੀਣ ਦੇ ਸਮਾਨ, ਬਨਾਵਟੀ ਗਹਿਣੇ, ਹੈਾਡ ਬੈਗ ਰਾਹੀਂ ਆਪਣੇ ਗਿਆਨ, ਸੋਚ ਤੇ ਕਲਾ ਕੌਸ਼ਲ ਦਾ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵਾਤਾਵਰਨ ਬਚਾਓ, ਨਵੀਨ ਊਰਜਾ ਸਰੋਤ, ਗਣਿਤ ਦੀ ਵਰਤੋਂ ਵਾਲੇ ਮਾਡਲ, 3ਡੀ ਚਿੱਤਰਕਲਾ ਤੇ ਆਧੁਨਿਕ ਕਾਢਾਂ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤਾ | ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਕੈਲਾਸ਼ ਚੰਦਰਾ ਜੁਗਲਨ ਨੇ ਕਿਹਾ ਕਿ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਵੀ ਵਡਮੁੱਲਾ ਯੋਗਦਾਨ ਪਾ ਰਿਹਾ ਹੈ | ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ, ਪਿ੍ੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੰਦਿਆਂ ਸਕੂਲ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਇਜਲਾਸ 17 ਤੇ 18 ਅਗਸਤ ਨੂੰ ਸੰਗੋਜਲਾ ਵਿਖੇ ਅਗਲੀ ਖ਼ਬਰ ਮਦਰਸਾ ਦਾਰ-ਏ-ਅਬੀ ਆਯੂਬ ਵਿਚ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਐਡਵੋਕੇਟ ਨਈਮ ਖਾਨ ਤੇ ਮਜਹਰ ਆਲਮ ਮਜਾਹਰੀ ਨੇ ਕੌਮੀ ਝੰਡਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।