ਮਦਰਸਾ ਦਾਰ-ਏ-ਅਬੀ ਆਯੂਬ ਵਿਚ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਐਡਵੋਕੇਟ ਨਈਮ ਖਾਨ ਤੇ ਮਜਹਰ ਆਲਮ ਮਜਾਹਰੀ ਨੇ ਕੌਮੀ ਝੰਡਾ ਲਹਿਰਾਇਆ
ਕਪੂਰਥਲਾ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਮਦਰਸਾ ਦਾਰ-ਏ-ਅਬੀ ਆਯੂਬ ਕਪੂਰਥਲਾ ਵਿਚ 80ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿਚ ਮੌਲਾਨਾ ਅਮਾਨੁੱਲਾ ਮਜਾਹਰੀ ਦੀ ਦੇਖ ਰੇਖ ਹੇਠ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਐਡਵੋਕੇਟ ਨਈਮ ਖਾਨ ਪ੍ਰਧਾਨ ਮੁਸਲਿਮ ਸੰਗਠਨ ਪੰਜਾਬ ਤੇ ਸੰਗਠਨ ਦੇ ਜਨਰਲ ਸਕੱਤਰ ਮਜਹਰ ਆਲਮ ਮਜਾਹਰੀ ਨੇ ਸਾਂਝੇ ਤੌਰ ‘ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਨਈਮ ਖਾਨ ਨੇ ਕਿਹਾ ਕਿ ਅੱਜ ਦੇਸ਼ ਦੇ ਇਤਿਹਾਸ ਦਾ ਬਹੁਤ ਹੀ ਮਹੱਤਵਪੂਰਨ ਦਿਨ ਹੈ | ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਗਰਾਮ ਵਿਚ ਯੋਗਦਾਨ ਪਾਉਣ ਵਾਲੇ ਦੇਸ਼ ਭਗਤਾਂ ਦੀਆਂ ਸ਼ਹੀਦੀਆਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਬੋਲਦਿਆਂ ਮਜਹਰ ਆਲਮ ਮਜਾਹਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਹੋਰ ਭਾਈਚਾਰਿਆਂ ਦੀ ਤਰ੍ਹਾਂ ਮੁਸਲਿਮ ਭਾਈਚਾਰੇ ਨੇ ਵੀ ਕੁਰਬਾਨੀਆਂ ਦਿੱਤੀਆਂ ਤੇ ਅਫ਼ਸੋਸ ਹੈ ਕਿ ਅੱਜ ਕਈ ਮਹਾਨ ਮੁਸਲਿਮ ਸਵਤੰਤਰਤਾ ਸੈਲਾਨੀਆਂ ਦੇ ਯੋਗਦਾਨ ਨੂੰ ਭੁਲਾਇਆ ਜਾ ਰਿਹਾ ਹੈ | ਸਮਾਗਮ ਵਿਚ ਜਮੀਅਤ ਉਲਮਾ ਏ ਹਿੰਦ ਦਿੱਲੀ ਦੇ ਆਰਗੇਨਾਈਜ਼ਰ ਮੁਫ਼ਤੀ ਅਬਦੁੱਲ ਕਦੀਰ ਕਾਸਮੀ, ਮਦਨੀ ਮਦਰਸਾ ਸੰਗਰੂਰ ਦੇ ਨਾਜਿਮ ਮੁਫ਼ਤੀ ਵਸੀਮ ਅਕਰਮ, ਗੁੱਜਰ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਮੁਹੰਮਦ ਲਿਆਕਤ, ਮੁਸਲਿਮ ਡਿਵੈਲਪਮੈਂਟ ਬੋਰਡ ਕਪੂਰਥਲਾ ਦੇ ਚੇਅਰਮੈਨ ਯਾਕੂਬ ਅਲੀ, ਮੁਸਲਿਮ ਡਿਵੈਲਪਮੈਂਟ ਬੋਰਡ ਸੁਲਤਾਨਪੁਰ ਲੋੋਧੀ ਦੇ ਚੇਅਰਮੈਨ ਲਾਲ ਦੀਨ, ਸਰਫ਼ਰਾਜ਼ ਖਾਨ, ਸੈਯਦ ਯਾਸੀਨ, ਕਾਰੀ ਫੈਸਲ, ਅਹਿਮਦ ਕਾਸਮੀ, ਡਾ. ਰੋਹਾਨ, ਹਾਫ਼ਿਜ਼ ਸ਼ਾਹਬਾਜ਼, ਮੌਲਾਨਾ ਆਸਿਫ਼ ਅਲੀ, ਰਮਜਾਨ ਗੁੱਜਰ, ਕਮਾਲਦੀਨ, ਮੌਲਵੀ ਅਬਦੁਲ ਹਮੀਦ, ਹਾਫ਼ਿਜ਼ ਦਿਲਸ਼ਾਦ, ਕਾਰੀ ਆਸਿਫ਼, ਹਾਫ਼ਿਜ਼ ਸ਼ੌਕਤ, ਹਾਜੀ ਗਫਾਰ, ਹਾਜੀ ਉਮਰ, ਅਲੀ, ਰਾਜੂ, ਰਿਜਵਾਨ, ਮਹਿਬੂਬ ਅਲੀ, ਮੌਲਾਨਾ ਸੱਦਾਮ, ਹਾਜੀ ਤਨਵੀਰ, ਤਸਲੀਮ, ਅਹਿਸਾਨ ਆਦਿ ਹਾਜ਼ਰ ਸਨ |