17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸਾਬਕਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਭਾਜਪਾ ਦੇ ਅੰਮਿ੍ਤਸਰ ਦਿਹਾਤੀ 2 ਦੇ ਜ਼ਿਲ੍ਹਾ ਇੰਚਾਰਜ ਬਣੇ ਕਿਹਾ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਵਾਂਗਾ

ਸੁਲਤਾਨਪੁਰ ਲੋਧੀ, 16 ਅਗਸਤ (ਥਿੰਦ)-ਪਿੰਡ ਠੱਟਾ ਨਵਾਂ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨਵੇਂ ਬਣੇ ਕਮਿਊਨਿਟੀ ਹਾਲ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਪਿੰਡ ਦੀਆਂ ਧੀਆਂ ਅਤੇ ਔਰਤਾਂ ਨੇ ਮਨਦੀਪ ਕੌਰ ਸੌਂਦ ਦੀ ਅਗਵਾਈ ਹੇਠ ਪ੍ਰੰਪਰਾਗਤ ਪੰਜਾਬੀ ਪਹਿਰਾਵੇ ਵਿੱਚ ਗਿੱਧਾ, ਬੋਲੀਆਂ ਅਤੇ ਭੰਗੜਾ ਪਾ ਕੇ ਖ਼ੂਬ ਰੰਗ ਬੰਨਿ੍ਹਆ ਅਤੇ ਅਮੀਰ ਪੰਜਾਬੀ ਵਿਰਸੇ ਦੀ ਯਾਦ ਤਾਜ਼ਾ ਕਰਵਾ ਦਿੱਤੀ | ਇਸ ਮੌਕੇ ਪਿੰਡ ਦੀਆਂ ਬਜ਼ੁਰਗ ਬੀਬੀਆਂ ਨੇ ਵੀ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ | ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ | ਇਸ ਮੌਕੇ ਮਨਦੀਪ ਕੌਰ ਸੌਂਦ, ਗੁਰਪ੍ਰੀਤ ਕੌਰ, ਦੇਵਿੰਦਰ ਕੌਰ, ਜਸਪ੍ਰੀਤ ਕੌਰ ਮੋਮੀ ਨੇ ਕਿਹਾ ਕਿ ਕਿਹਾ ਕਿ ਸਾਨੂੰ ਆਪਣੇ ਪੁਰਾਤਨ ਅਤੇ ਅਮੀਰ ਵਿਰਸੇ ਨਾਲ ਜੁੜਨ ਦੀ ਵੱਡੀ ਲੋੜ ਹੈ | ਤੇਜ਼ ਰਫ਼ਤਾਰ ਜ਼ਿੰਦਗੀ ਨੇ ਸਾਨੂੰ ਇਨ੍ਹਾਂ ਤਿਉਹਾਰਾਂ ਤੋਂ ਦੂਰ ਕਰ ਦਿੱਤਾ ਹੈ,ਪਰ ਇਨ੍ਹਾਂ ਤਿਉਹਾਰਾਂ ਨਾਲ ਸਾਡੇ ਸਮਾਜ ਦੇ ਰਿਸ਼ਤੇ ਮਜ਼ਬੂਤ ਹੁੰਦੇ ਹਨ |ਇਸ ਮੌਕੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਵੀ ਤਿਆਰ ਕੀਤੇ ਗਏ ਸਨ ਜਿਨ੍ਹਾਂ ਦਾ ਪਿੰਡ ਵਾਸੀਆਂ ਨੇ ਖ਼ੂਬ ਲੁਤਫ਼ ਉਠਾਇਆ| ਇਸ ਮੌਕੇ ਸਿਮਰਨਜੀਤ ਕੌਰ, ਰਣਜੀਤ ਕੌਰ, ਹਰਪ੍ਰੀਤ ਕੌਰ ਦੇਵਗਣ, ਜਸਵਿੰਦਰ ਕੌਰ ਮੋਮੀ, ਮਨਜੀਤ ਕੌਰ ਮੋਮੀ, ਕਮਲਜੀਤ ਕੌਰ, ਗੁਲਜ਼ਾਰ ਸਿੰਘ ਮੋਮੀ, ਦਲਜੀਤ ਸਿੰਘ ਲਾਡੀ,ਆਪ ਆਗੂ ਲਖਬੀਰ ਸਿੰਘ, ਚਰਨਜੀਤ ਸਿੰਘ ਮੋਮੀ, ਬਖ਼ਸ਼ੀਸ਼ ਸਿੰਘ ਚੇਲਾ, ਫੰੁਮਣ ਸਿੰਘ ਪ੍ਰਧਾਨ, ਸ਼ਿੰਦਾ ਮੋਮੀ, ਜਸਵੰਤ ਸਿੰਘ ਜੱਸਾ, ਦਲਜੀਤ ਸਿੰਘ ਪਲੰਬਰ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |

ਫਾਇਲ ਨੰਬਰ 16 ਕੇ ਪੀ ਟੀ ਲਾਡੀ 16ਪਿੰਡ ਠੱਟਾ ਨਵਾਂ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਇਕੱਤਰ ਹੋਈਆਂ ਪਿੰਡ ਦੀਆਂ ਧੀਆਂ ਤੇ ਔਰਤਾਂ | ਤਸਵੀਰ: ਲਾਡੀ ਸਟੂਡੀਓ ਰਣਜੀਤ ਸਿੰਘ ਖੋਜੇਵਾਲ 17-08-2026
ਸੁਲਤਾਨਪੁਰ ਲੋਧੀ, 16 ਅਗਸਤ (ਥਿੰਦ)-ਪਿੰਡ ਠੱਟਾ ਨਵਾਂ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨਵੇਂ ਬਣੇ ਕਮਿਊਨਿਟੀ ਹਾਲ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਪਿੰਡ ਦੀਆਂ ਧੀਆਂ ਅਤੇ ਔਰਤਾਂ ਨੇ ਮਨਦੀਪ ਕੌਰ ਸੌਂਦ ਦੀ ਅਗਵਾਈ ਹੇਠ ਪ੍ਰੰਪਰਾਗਤ ਪੰਜਾਬੀ ਪਹਿਰਾਵੇ ਵਿੱਚ ਗਿੱਧਾ, ਬੋਲੀਆਂ ਅਤੇ ਭੰਗੜਾ ਪਾ ਕੇ ਖ਼ੂਬ ਰੰਗ ਬੰਨਿ੍ਹਆ ਅਤੇ ਅਮੀਰ ਪੰਜਾਬੀ ਵਿਰਸੇ ਦੀ ਯਾਦ ਤਾਜ਼ਾ ਕਰਵਾ ਦਿੱਤੀ | ਇਸ ਮੌਕੇ ਪਿੰਡ ਦੀਆਂ ਬਜ਼ੁਰਗ ਬੀਬੀਆਂ ਨੇ ਵੀ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ | ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ | ਇਸ ਮੌਕੇ ਮਨਦੀਪ ਕੌਰ ਸੌਂਦ, ਗੁਰਪ੍ਰੀਤ ਕੌਰ, ਦੇਵਿੰਦਰ ਕੌਰ, ਜਸਪ੍ਰੀਤ ਕੌਰ ਮੋਮੀ ਨੇ ਕਿਹਾ ਕਿ ਕਿਹਾ ਕਿ ਸਾਨੂੰ ਆਪਣੇ ਪੁਰਾਤਨ ਅਤੇ ਅਮੀਰ ਵਿਰਸੇ ਨਾਲ ਜੁੜਨ ਦੀ ਵੱਡੀ ਲੋੜ ਹੈ | ਤੇਜ਼ ਰਫ਼ਤਾਰ ਜ਼ਿੰਦਗੀ ਨੇ ਸਾਨੂੰ ਇਨ੍ਹਾਂ ਤਿਉਹਾਰਾਂ ਤੋਂ ਦੂਰ ਕਰ ਦਿੱਤਾ ਹੈ,ਪਰ ਇਨ੍ਹਾਂ ਤਿਉਹਾਰਾਂ ਨਾਲ ਸਾਡੇ ਸਮਾਜ ਦੇ ਰਿਸ਼ਤੇ ਮਜ਼ਬੂਤ ਹੁੰਦੇ ਹਨ |ਇਸ ਮੌਕੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਵੀ ਤਿਆਰ ਕੀਤੇ ਗਏ ਸਨ ਜਿਨ੍ਹਾਂ ਦਾ ਪਿੰਡ ਵਾਸੀਆਂ ਨੇ ਖ਼ੂਬ ਲੁਤਫ਼ ਉਠਾਇਆ| ਇਸ ਮੌਕੇ ਸਿਮਰਨਜੀਤ ਕੌਰ, ਰਣਜੀਤ ਕੌਰ, ਹਰਪ੍ਰੀਤ ਕੌਰ ਦੇਵਗਣ, ਜਸਵਿੰਦਰ ਕੌਰ ਮੋਮੀ, ਮਨਜੀਤ ਕੌਰ ਮੋਮੀ, ਕਮਲਜੀਤ ਕੌਰ, ਗੁਲਜ਼ਾਰ ਸਿੰਘ ਮੋਮੀ, ਦਲਜੀਤ ਸਿੰਘ ਲਾਡੀ,ਆਪ ਆਗੂ ਲਖਬੀਰ ਸਿੰਘ, ਚਰਨਜੀਤ ਸਿੰਘ ਮੋਮੀ, ਬਖ਼ਸ਼ੀਸ਼ ਸਿੰਘ ਚੇਲਾ, ਫੰੁਮਣ ਸਿੰਘ ਪ੍ਰਧਾਨ, ਸ਼ਿੰਦਾ ਮੋਮੀ, ਜਸਵੰਤ ਸਿੰਘ ਜੱਸਾ, ਦਲਜੀਤ ਸਿੰਘ ਪਲੰਬਰ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
ਪਿਛਲੀ ਖ਼ਬਰ ਲਾਇਨ ਕਲੱਬ ਬੇਗੋਵਾਲ ਸੇਵਾ ਵਲੋਂ ਐਲੀਮੈਂਟਰੀ ਸਕੂਲ ਵਿਚ ਆਜ਼ਾਦੀ ਦਿਹਾੜਾ ਮਨਾਇਆ ਅਗਲੀ ਖ਼ਬਰ 1 ਸਤੰਬਰ 2026 ਤੋਂ ਆਈਲੈਟਸ ਵਿਚ ਬਦਲਾਅ-ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਪੂਰੀ ਤਰ੍ਹਾਂ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।