17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

1 ਸਤੰਬਰ 2026 ਤੋਂ ਆਈਲੈਟਸ ਵਿਚ ਬਦਲਾਅ-ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਪੂਰੀ ਤਰ੍ਹਾਂ ਤਿਆਰ

ਸੁਲਤਾਨਪੁਰ ਲੋਧੀ, 16 ਅਗਸਤ (ਥਿੰਦ)-1 ਸਤੰਬਰ ਤੋਂ ਆਈਲੈਟਸ ਟੈੱਸਟ ਦੇਣ ਦੇ ਤਰੀਕੇ ਵਿੱਚ ਮਹੱਤਵਪੂਰਨ ਬਦਲਾਅ ਆਉਣ ਜਾ ਰਿਹਾ ਹੈ | ਇਸ ਬਦਲਾਅ ਨੂੰ ਲੈ ਕੇ ਵਿਦਿਆਰਥੀਆਂ ਵਿਚ ਕਈ ਤਰ੍ਹਾਂ ਦੀਆਂ ਗ਼ਲਤਫ਼ਹਿਮੀਆਂ ਅਤੇ ਚਿੰਤਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਪਰ ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਦੇ ਮੈਨੇਜਿੰਗ ਡਾਇਰੈਕਟਰ ਅਮਿਤੋਜ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਇਹ ਬਦਲਾਅ ਵਿਦਿਆਰਥੀਆਂ ਲਈ ਇੱਕ ਚੰਗਾ ਅਤੇ ਫ਼ਾਇਦੇਮੰਦ ਕਦਮ ਹੈ | ਉਨ੍ਹਾਂ ਕਿਹਾ ਕਿ ਆਈਲੈਟਸ ਦੇ ਮੁੱਖ ਪਾਠਕ੍ਰਮ, ਪ੍ਰਸ਼ਨਾਂ ਦੀ ਕਿਸਮ, ਬੈਂਡ ਸਕੋਰਿੰਗ ਅਤੇ ਮੁਲਾਂਕਣ ਦੇ ਮਾਪਦੰਡਾਂ ਵਿੱਚ ਕੋਈ ਬੁਨਿਆਦੀ ਬਦਲਾਅ ਨਹੀਂ ਹੋ ਰਿਹਾ | ਮੁੱਖ ਤੌਰ ‘ਤੇ ਟੈੱਸਟ ਦੇਣ ਦੇ ਤਰੀਕੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ | ਕੰਪਿਊਟਰ ਰਾਹੀਂ ਟੈੱਸਟ ਦੇਣ ਨਾਲ ਵਿਦਿਆਰਥੀਆਂ ਨੂੰ ਕਈ ਪੱਖੋਂ ਸਹੂਲਤ ਮਿਲ ਸਕਦੀ ਹੈ ਅਤੇ ਨਤੀਜੇ ਵੀ ਜਲਦੀ ਪ੍ਰਾਪਤ ਹੋਣ ਦੀ ਸੰਭਾਵਨਾ ਰਹਿੰਦੀ ਹੈ | ਜੇਕਰ ਕਿਸੇ ਵਿਦਿਆਰਥੀ ਦਾ ਇੱਕ ਕੌਸ਼ਲ ਉਮੀਦ ਅਨੁਸਾਰ ਨਹੀਂ ਆਉਂਦਾ ਤਾਂ ਯੋਗਤਾ ਅਤੇ ਸੰਬੰਧਿਤ ਸੰਸਥਾ ਦੀਆਂ ਸ਼ਰਤਾਂ ਅਨੁਸਾਰ ਉਹ ਓ. ਐੱਸ.

ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਯਾਦਵਿੰਦਰ ਸਿੰਘ ਬਰਾੜ ਨੇ ਕੌਮੀ ਝੰਡਾ ਲਹਿਰਾਇਆ ਐਮ ਡੀ ਅਮਿਤੋਜ ਸਿੰਘ ਕੰਬੋਜ | 17-08-2026
ਸੁਲਤਾਨਪੁਰ ਲੋਧੀ, 16 ਅਗਸਤ (ਥਿੰਦ)-1 ਸਤੰਬਰ ਤੋਂ ਆਈਲੈਟਸ ਟੈੱਸਟ ਦੇਣ ਦੇ ਤਰੀਕੇ ਵਿੱਚ ਮਹੱਤਵਪੂਰਨ ਬਦਲਾਅ ਆਉਣ ਜਾ ਰਿਹਾ ਹੈ | ਇਸ ਬਦਲਾਅ ਨੂੰ ਲੈ ਕੇ ਵਿਦਿਆਰਥੀਆਂ ਵਿਚ ਕਈ ਤਰ੍ਹਾਂ ਦੀਆਂ ਗ਼ਲਤਫ਼ਹਿਮੀਆਂ ਅਤੇ ਚਿੰਤਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਪਰ ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਦੇ ਮੈਨੇਜਿੰਗ ਡਾਇਰੈਕਟਰ ਅਮਿਤੋਜ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਇਹ ਬਦਲਾਅ ਵਿਦਿਆਰਥੀਆਂ ਲਈ ਇੱਕ ਚੰਗਾ ਅਤੇ ਫ਼ਾਇਦੇਮੰਦ ਕਦਮ ਹੈ | ਉਨ੍ਹਾਂ ਕਿਹਾ ਕਿ ਆਈਲੈਟਸ ਦੇ ਮੁੱਖ ਪਾਠਕ੍ਰਮ, ਪ੍ਰਸ਼ਨਾਂ ਦੀ ਕਿਸਮ, ਬੈਂਡ ਸਕੋਰਿੰਗ ਅਤੇ ਮੁਲਾਂਕਣ ਦੇ ਮਾਪਦੰਡਾਂ ਵਿੱਚ ਕੋਈ ਬੁਨਿਆਦੀ ਬਦਲਾਅ ਨਹੀਂ ਹੋ ਰਿਹਾ | ਮੁੱਖ ਤੌਰ ‘ਤੇ ਟੈੱਸਟ ਦੇਣ ਦੇ ਤਰੀਕੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ | ਕੰਪਿਊਟਰ ਰਾਹੀਂ ਟੈੱਸਟ ਦੇਣ ਨਾਲ ਵਿਦਿਆਰਥੀਆਂ ਨੂੰ ਕਈ ਪੱਖੋਂ ਸਹੂਲਤ ਮਿਲ ਸਕਦੀ ਹੈ ਅਤੇ ਨਤੀਜੇ ਵੀ ਜਲਦੀ ਪ੍ਰਾਪਤ ਹੋਣ ਦੀ ਸੰਭਾਵਨਾ ਰਹਿੰਦੀ ਹੈ | ਜੇਕਰ ਕਿਸੇ ਵਿਦਿਆਰਥੀ ਦਾ ਇੱਕ ਕੌਸ਼ਲ ਉਮੀਦ ਅਨੁਸਾਰ ਨਹੀਂ ਆਉਂਦਾ ਤਾਂ ਯੋਗਤਾ ਅਤੇ ਸੰਬੰਧਿਤ ਸੰਸਥਾ ਦੀਆਂ ਸ਼ਰਤਾਂ ਅਨੁਸਾਰ ਉਹ ਓ.ਐੱਸ.ਆਰ. (ਵਨ ਸਕਿੱਲ ਰੀਟੇਕ) ਰਾਹੀਂ ਸਿਰਫ਼ ਉਸੇ ਕੌਸ਼ਲ ਨੂੰ ਦੁਬਾਰਾ ਦੇ ਕੇ ਆਪਣੇ ਨਤੀਜੇ ਨੂੰ ਬਿਹਤਰ ਕਰਨ ਦਾ ਮੌਕਾ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਇਸ ਬਦਲਾਅ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੈ | ਸੰਸਥਾ ਵਿਚ ਵਿਦਿਆਰਥੀਆਂ ਲਈ ਦੋ ਨਵੀਆਂ ਕੰਪਿਊਟਰ ਲੈਬਾਂ ਤਿਆਰ ਕੀਤੀਆਂ ਗਈਆਂ ਹਨ, ਜਿੱਥੇ ਕੰਪਿਊਟਰ ਆਧਾਰਿਤ ਆਈਲੈਟਸ ਦੀ ਨਿਯਮਿਤ ਅਭਿਆਸ ਕਰਵਾਈ ਜਾ ਰਹੀ ਹੈ | ਇਸ ਦੇ ਨਾਲ ਸੰਸਥਾ ਕੋਲ ਕੰਪਿਊਟਰ-ਡਿਲਿਵਰਡ ਆਈਲੈਟਸ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਫੈਕਲਟੀ ਵੀ ਮੌਜੂਦ ਹੈ | ਉਨ੍ਹਾਂ ਨੇ ਕਿਹਾ, ‘’ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਵਿਦਿਆਰਥੀਆਂ ਨੂੰ ਬਦਲੇ ਹੋਏ ਟੈੱਸਟ ਮਾਹੌਲ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਦੋ ਨਵੀਆਂ ਕੰਪਿਊਟਰ ਲੈਬਾਂ, ਤਿਆਰ ਕੀਤੀ ਗਈ ਫੈਕਲਟੀ ਅਤੇ ਨਿਯਮਿਤ ਮੌਕੇ ਟੈੱਸਟਾਂ ਰਾਹੀਂ ਅਸੀਂ ਵਿਦਿਆਰਥੀਆਂ ਨੂੰ ਨਵੇਂ ਤਰੀਕੇ ਨਾਲ ਪੂਰੀ ਤਰ੍ਹਾਂ ਜਾਣੂ ਕਰਵਾ ਰਹੇ ਹਾਂ |’’ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫ਼ਵਾਹਾਂ ‘ਤੇ ਵਿਸ਼ਵਾਸ ਕਰਨ ਦੀ ਬਜਾਏ ਸਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਨਵੇਂ ਤਰੀਕੇ ਅਨੁਸਾਰ ਆਪਣੀ ਤਿਆਰੀ ਸ਼ੁਰੂ ਕਰਨ | ਉਨ੍ਹਾਂ ਕਿਹਾ ਕਿ ‘’ਆਈਲੈਟਸ ਵਿੱਚ ਬਦਲਾਅ ਤੋਂ ਡਰਨ ਦੀ ਨਹੀਂ, ਸਗੋਂ ਇਸ ਬਦਲਾਅ ਦਾ ਫ਼ਾਇਦਾ ਲੈਣ ਦੀ ਲੋੜ ਹੈ |’’ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਵੱਲੋਂ ਆਈਲੈਟਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਕੰਪਿਊਟਰ ਆਧਾਰਿਤ ਅਭਿਆਸ, ਮੌਕੇ ਟੈੱਸਟ ਅਤੇ ਮਾਹਿਰ ਅਧਿਆਪਕਾਂ ਦੀ ਰਹਿਨੁਮਾਈ ਦਿੱਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਭਾਜਪਾ ਦੇ ਅੰਮਿ੍ਤਸਰ ਦਿਹਾਤੀ 2 ਦੇ ਜ਼ਿਲ੍ਹਾ ਇੰਚਾਰਜ ਬਣੇ ਕਿਹਾ ਪਾਰਟੀ ਵਲੋਂ ਦਿ... ਅਗਲੀ ਖ਼ਬਰ ਭੁੱਖੇ ਭਾਣੇ ਗਰਮੀ ਵਿਚ ਬੈਠੇ ਰਹੇ ਬੱਚੇ ਤੇ ਅਫ਼ਸਰ ਮਾਣਦੇ ਰਹੇ ਪੱਖਿਆਂ ਤੇ ਕੈਟਰਿੰਗ ਦਾ ਆਨੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।