15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ

ਜਲੰਧਰ , 14 ਅਗਸਤ ( ਸ਼ਿਵ )- ਵਾਰਡ ਨੰਬਰ 61 ਦੇ ਰਤਨ ਨਗਰ ਅਤੇ ਨਿਊ ਰਤਨ ਨਗਰ ਇਲਾਕੇ ਵਿਚ ਪਿਛਲੇ ਕਰੀਬ ਅੱਠ ਦਿਨਾਂ ਤੋਂ ਪਾਣੀ ਦੀ ਸਪਲਾਈ ਦੀ ਸਮੱਸਿਆ ਕਾਰਨ ਵਾਰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਲਾਕਾ ਵਾਸੀਆਂ ਅਨੁਸਾਰ ਕਦੇ ਪਾਣੀ ਆਉਂਦਾ ਹੈ ਅਤੇ ਕਦੇ ਪੂਰੀ ਤਰ੍ਹਾਂ ਬੰਦ ਰਹਿੰਦਾ ਹੈ ।

ਅਜੀਤ ਡੈਸਕ 15-08-2026
ਜਲੰਧਰ , 14 ਅਗਸਤ ( ਸ਼ਿਵ )- ਵਾਰਡ ਨੰਬਰ 61 ਦੇ ਰਤਨ ਨਗਰ ਅਤੇ ਨਿਊ ਰਤਨ ਨਗਰ ਇਲਾਕੇ ਵਿਚ ਪਿਛਲੇ ਕਰੀਬ ਅੱਠ ਦਿਨਾਂ ਤੋਂ ਪਾਣੀ ਦੀ ਸਪਲਾਈ ਦੀ ਸਮੱਸਿਆ ਕਾਰਨ ਵਾਰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਲਾਕਾ ਵਾਸੀਆਂ ਅਨੁਸਾਰ ਕਦੇ ਪਾਣੀ ਆਉਂਦਾ ਹੈ ਅਤੇ ਕਦੇ ਪੂਰੀ ਤਰ੍ਹਾਂ ਬੰਦ ਰਹਿੰਦਾ ਹੈ । ਬੀਤੀ ਰਾਤ ਤੋਂ ਤਾਂ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ । ਸੋਸ਼ਲ ਵਰਕਰ ਆਸ਼ਾ ਕਂੌਡਲ ਨੇ ਦੱਸਿਆ ਕਿ ਇਲਾਕੇ ਦੀ ਪਾਣੀ ਵਾਲੀ ਮੋਟਰ ਵਿਚ ਖ਼ਰਾਬੀ ਆਉਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ । ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਵਿਚ ਲੋਕ ਪਾਣੀ ਦੀ ਇੱਕ - ਇੱਕ ਬੂੰਦ ਲਈ ਤਰਸ ਰਹੇ ਹਨ ਅਤੇ ਕਈ ਪਰਿਵਾਰਾਂ ਨੂੰ ਦੂਜੇ ਵਾਰਡਾਂ ਤੋਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ । ਪਾਣੀ ਨਾ ਹੋਣ ਕਾਰਨ ਕੁਝ ਲੋਕ ਅੱਜ ਬਿਨਾਂ ਨਹਾਏ ਹੀ ਆਪਣੇ ਕੰਮਾਂ ’ ਤੇ ਜਾਣ ਲਈ ਮਜਬੂਰ ਹੋਏ । ਆਸ਼ਾ ਕੌਡਲ ਨੇ ਦੱਸਿਆ ਕਿ ਸਮੱਸਿਆ ਸਬੰਧੀ ਵਾਰਡ ਨੰਬਰ 61 ਦੀ ਕੌਂਸਲਰ ਮਧੂ ਬਾਲਾ ਸ਼ਰਮਾ ਦੇ ਪਤੀ ਨੂੰ ਫ਼ੋਨ ਰਾਹੀਂ ਜਾਣਕਾਰੀ ਦਿੱਤੀ ਗਈ , ਪਰ ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ । ਇਲਾਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਜਗਦੀਸ਼ ਸਮਰਾਏ ਨੂੰ ਵੀ ਮਾਮਲੇ ਬਾਰੇ ਜਾਣੂ ਕਰਵਾਇਆ ਗਿਆ , ਪਰ ਵਾਰਡ ਵਾਸੀਆਂ ਨੂੰ ਉੱਥੋਂ ਵੀ ਨਿਰਾਸ਼ਾ ਹੀ ਹੱਥ ਲੱਗੀ । ਮੌਕੇ ’ ਤੇ ਆਸ਼ਾ ਕੌਡਲ ਦੇ ਨਾਲ ਰਾਜ ਕਲੀ , ਸਪਨਾ , ਕੁਸਮ ਦੇਵੀ , ਪੂਨਮ ਸਮੇਤ ਹੋਰ ਮਹਿਲਾ ਵਾਰਡ ਵਾਸੀਆਂ ਨੇ ਪਾਣੀ ਦੀ ਸਮੱਸਿਆ ਸਬੰਧੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ । ਆਸ਼ਾ ਕੌਡਲ ਨੇ ਕਿਹਾ ਕਿ ਵਾਰਡ ਨੰਬਰ 61 ਵਿਚ ਪਾਣੀ ਦੀ ਕਿੱਲਤ ਦੀ ਸਮੱਸਿਆ ਵਾਰ - ਵਾਰ ਸਾਹਮਣੇ ਆ ਰਹੀ ਹੈ । ਨਗਰ ਨਿਗਮ ਨੂੰ ਚਾਹੀਦਾ ਹੈ ਕਿ ਮੋਟਰ ਨੂੰ ਤੁਰੰਤ ਠੀਕ ਕਰਵਾਉਣ ਦੇ ਨਾਲ - ਨਾਲ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ , ਤਾਂ ਜੋ ਵਾਰਡ ਵਾਸੀਆਂ ਨੂੰ ਵਾਰ - ਵਾਰ ਪਾਣੀ ਲਈ ਪ੍ਰੇਸ਼ਾਨ ਨਾ ਹੋਣਾ ਪਵੇ ।
ਪਿਛਲੀ ਖ਼ਬਰ ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਅਗਲੀ ਖ਼ਬਰ ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ ਵਿਖੇ ਆਜ਼ਾਦੀ ਦਿਵਸ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।