15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਤੀਜ ਵਰਗੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰ ਤੇ ਵਿਰਸੇ ਨਾਲ ਜੋੜਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ- ਮਮਤਾ ਬਜਾਜ, ਗਗਨਦੀਪ ਕੌਰ

ਜਲੰਧਰ , 14 ਅਗਸਤ ( ਸ਼ਿਵ )- ਘਰੋਂ - ਘਰੀਂ ਕੂੜਾ ਇਕੱਠਾ ਕਰਨ ਤੋਂ ਲੈ ਕੇ ਉਸ ਦੀ ਖਾਦ ਬਣਾਉਣ ਦੇ ਕੰਮ ਤੱਕ ਬਣਾਏ ਗਏ 600 ਕਰੋੜ ਦੇ ਪ੍ਰਾਜੈਕਟ ਨੂੰ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ 17 ਅਗਸਤ ਨੂੰ ਹੋਣ ਵਾਲੀ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ ਵਿਚ ਪੇਸ਼ ਕੀਤੇ ਗਏ ਏਜੰਡੇ ਵਿਚ ਦੁਬਾਰਾ ਮਤਾ ਲਿਆਂਦਾ ਜਾ ਰਿਹਾ ਹੈ । ਕੂੜਾ ਪ੍ਰਬੰਧਨ ਦਾ ਇਹ ਪ੍ਰਾਜੈਕਟ ਸਰਕਾਰ ਦੀ ਸਿਫ਼ਾਰਸ਼ ’ ਤੇ ਨਿਗਮ ਵਲੋਂ ਲਗਾਇਆ ਗਿਆ ਸੀ ਤੇ ਇਸ ਦੇ ਕੰਮ ਦਾ ਟੈਂਡਰ ਦੋ ਹਿੱਸਿਆਂ ਵਿਚ ਲਗਾਇਆ ਗਿਆ ਸੀ ।

ਸ਼ਿਵ ਮੰਦਰ ਚੌਂਕ ਚੇਲਿਆਂ, ਸੁਲਤਾਨਪੁਰ ਲੋਧੀ ਤੋਂ ਤਿਰੰਗਾ ਯਾਤਰਾ ਦੀ ਅਗਵਾਈ ਕਰਦੇ ਭਾਜਪਾ ਹਲਕਾ ਇੰਚਾਰਜ ਰਕੇਸ਼ ਨੀਟੂ, ਮੰਡਲ ਪ੍ਰਧਾਨ ਡਾ. ਰਕੇਸ਼ ਪੁਰੀ ਨਾਲ ਭਾਜਪਾ ਆਗੂ ਤੇ ਵਰਕਰ | ਤਸਵੀਰ. ਲਾਡੀ ਸਟੂਡੀਓ ਮੀਟਿੰਗ ਵਿਚ ਕੁੱਲ 75 ਕਰੋੜ ਦੇ ਹੋਰ ਕੰਮਾਂ ਨੂੰ ਮਿਲੇਗੀ ਮਨਜ਼ੂਰੀ 15-08-2026
ਜਲੰਧਰ , 14 ਅਗਸਤ ( ਸ਼ਿਵ )- ਘਰੋਂ - ਘਰੀਂ ਕੂੜਾ ਇਕੱਠਾ ਕਰਨ ਤੋਂ ਲੈ ਕੇ ਉਸ ਦੀ ਖਾਦ ਬਣਾਉਣ ਦੇ ਕੰਮ ਤੱਕ ਬਣਾਏ ਗਏ 600 ਕਰੋੜ ਦੇ ਪ੍ਰਾਜੈਕਟ ਨੂੰ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ 17 ਅਗਸਤ ਨੂੰ ਹੋਣ ਵਾਲੀ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ ਵਿਚ ਪੇਸ਼ ਕੀਤੇ ਗਏ ਏਜੰਡੇ ਵਿਚ ਦੁਬਾਰਾ ਮਤਾ ਲਿਆਂਦਾ ਜਾ ਰਿਹਾ ਹੈ । ਕੂੜਾ ਪ੍ਰਬੰਧਨ ਦਾ ਇਹ ਪ੍ਰਾਜੈਕਟ ਸਰਕਾਰ ਦੀ ਸਿਫ਼ਾਰਸ਼ ’ ਤੇ ਨਿਗਮ ਵਲੋਂ ਲਗਾਇਆ ਗਿਆ ਸੀ ਤੇ ਇਸ ਦੇ ਕੰਮ ਦਾ ਟੈਂਡਰ ਦੋ ਹਿੱਸਿਆਂ ਵਿਚ ਲਗਾਇਆ ਗਿਆ ਸੀ । ਨਗਰ ਨਿਗਮ ਯੂਨੀਅਨ ਇਸ ਪ੍ਰਾਜੈਕਟ ਦਾ ਵਿਰੋਧ ਕਰਦੀਆਂ ਰਹੀਆਂ ਹਨ ਤੇ ਇਸੇ ਵਿਰੋਧ ਕਾਰਨ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ ਵਿਚ ਇਸ ਨੂੰ ਪਾਸ ਨਹੀਂ ਕੀਤਾ ਗਿਆ ਸੀ । ਹੁਣ ਇਸ ਚਰਚਿਤ ਪ੍ਰਾਜੈਕਟ ਨੂੰ 17 ਦੀ ਮੀਟਿੰਗ ਵਿਚ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ ਤੇ ਹੁਣ ਇਸ ’ ਤੇ ਸਾਰਿਆਂ ਦੀਆਂ ਨਜ਼ਰਾਂ ਲੱਗ ਗਈਆਂ ਹਨ ਕਿ ਇਹ ਪ੍ਰਾਜੈਕਟ ਪਾਸ ਹੋਵੇਗਾ ਜਾਂ ਫਿਰ ਕਮੇਟੀ ਨੂੰ ਦੁਬਾਰਾ ਲੰਬਿਤ ਕਰਨਾ ਪਵੇਗਾ । ਇਸ ਤੋਂ ਇਲਾਵਾ ਅਲੱਗ - ਅਲੱਗ ਹਿੱਸਿਆਂ ਵਿਚ ਕਰਵਾਏ ਜਾਣ ਵਾਲੇ ਵਿਕਾਸ ਦੇ 75 ਕਰੋੜ ਦੀ ਲਾਗਤ ਨਾਲ ਕੰਮਾਂ ਨੂੰ ਮਨਜੂਰੀ ਮਿਲਣ ਦੀ ਸੰਭਾਵਨਾ ਹੈ । ਇਨ੍ਹਾਂ ਵਿਚ ਕੇਂਦਰੀ , ਪੱਛਮੀ , ਉੱਤਰੀ ਤੇ ਸ ਕੈਂਟ ਖੇਤਰਾਂ ਵਿਚ ਸੜਕਾਂ ਦੀ ਉਸਾਰੀ ਤੇ ਅਪਗ੍ਰੇਡੇਸ਼ਨ ਲਈ ਕਰੋੜਾਂ ਰੁਪਏ ਦੇ ਟੈਂਡਰਾਂ ਦੇ ਮਤੇ ਹਨ । ਉੱਤਰੀ ਹਲਕੇ ਦੇ ਵੱਖ - ਵੱਖ ਵਾਰਡਾਂ ਵਿਚ ਕਰੀਬ 10 ਕਿੱਲੋਮੀਟਰ ਲੰਬੀਆਂ 33 ਸੜਕਾਂ ਦੇ ਅਪਗ੍ਰੇਡੇਸ਼ਨ ਲਈ ਅੰਦਾਜ਼ਨ ਲਾਗਤ 9.70 ਕਰੋੜ ਰੱਖੀ ਗਈ ਹੈ , ਜਦਕਿ ਟੈਂਡਰ ਰਕਮ 8.37 ਕਰੋੜ ਤੋਂ ਵੱਧ ਹੈ । ਪੱਛਮੀ ਹਲਕੇ ਵਿਚ ਕਪੂਰਥਲਾ ਰੋਡ ਕੈਨਾਲ ਤੋਂ ਜਲੰਧਰ ਕੁੰਜ ਤੱਕ ਮੌਜੂਦਾ ਬੁਨਿਆਦੀ ਢਾਂਚੇ ਦੇ ਸੁਧਾਰ , ਪੈਦਲ ਮਾਰਗ , ਡਰੇਨੇਜ ਸਿਸਟਮ ਅਤੇ ਗ੍ਰਿੱਲ ਵਰਕ ਸਮੇਤ ਕਰੀਬ 8 ਕਿੱਲੋਮੀਟਰ ਦੇ ਕੰਮ ਲਈ 5.78 ਕਰੋੜ ਦਾ ਕੰਮ ਹੈ । ਇਸ ਤੋਂ ਇਲਾਵਾ ਡਾ . ਬੀ . ਆਰ . ਅੰਬੇਡਕਰ ਚੌਕ ਤੋਂ ਨਗਰ ਨਿਗਮ ਹੱਦ ਤੱਕ ਸੜਕ ਚੌੜੀ ਕਰਨ ਅਤੇ ਸ਼੍ਰੀ ਗੁਰੂ ਰਵਿਦਾਸ ਮਾਰਕੀਟ ਵਿਚ 33 ਤੇ ਗ੍ਰਿੱਲ ਵਰਕ ਲਈ ਵੀ ਟੈਂਡਰ ਪ੍ਰਸਤਾਵਿਤ ਹਨ । ਪਾਣੀ ਅਤੇ ਸੀਵਰੇਜ ਨਾਲ ਸਬੰਧਿਤ ਕਈ ਮਹੱਤਵਪੂਰਨ ਕੰਮ ਵੀ ਮਤਿਆਂ ਵਿਚ ਸ਼ਾਮਲ ਹਨ । ਇਸ ਤੋਂ ਇਲਾਵਾ ਕੈਂਟ ਹਲਕੇ ਅਤੇ ਪੱਛਮੀ ਹਲਕੇ ਦੇ ਕੁੱਝ ਖੇਤਰਾਂ ਵਿਚ ਨਵੇਂ ਟਿਊਬਵੈੱਲ ਲਗਾਉਣ ਦੇ ਪ੍ਰਸਤਾਵ ਵੀ ਰੱਖੇ ਗਏ ਹਨ । ਦਸਤਾਵੇਜ਼ ਮੁਤਾਬਕ ਤਿੰਨ ਬੋਰ ਅਤੇ ਚਾਰ ਸਿੱਧੇ ਹੈਂਡ ਬੋਰ ਟਿਊਬਵੈੱਲ ਲਗਾਉਣ ਦੇ ਕੰਮਾਂ ਲਈ ਟੈਂਡਰ ਪ੍ਰਾਪਤ ਹੋਏ ਹਨ ।
ਪਿਛਲੀ ਖ਼ਬਰ ਫਨਲੈਂਡ ਪਬਲਿਕ ਸਕੂਲ ਗੁਰੂ ਨਾਨਕਪੁਰਾ ਵਿਖੇ ਆਜ਼ਾਦੀ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਐੱਨ. ਐੱਚ. ਐੱਮ. ਮੁਲਾਜ਼ਮਾਂ ਨੇ ਦੂਜੇ ਦਿਨ ਵੀ ਕੀਤੀ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।