17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਈ-ਰਿਕਸ਼ਾ ਚਾਲਕ ਦੀ ਅਣਪਛਾਤੇ ਲੁਟੇਰੇ ਕੁੱਟਮਾਰ ਕਰਕੇ ਨਗਦੀ ਖੋਹ ਕੇ ਹੋਏ ਫ਼ਰਾਰ

ਅਜੀਤ ਡੈਸਕ 19-07-2026
ਕਪੂਰਥਲਾ, 18 ਜੁਲਾਈ (ਅਮਨਜੋਤ ਸਿੰਘ ਵਾਲੀਆ)-ਨਵਾਂ ਪਿੰਡ ਭੱਠੇ ਵਿਖੇ ਸਵਾਰੀ ਲੈ ਕੇ ਗਏ ਈ-ਰਿਕਸ਼ਾ ਚਾਲਕ ਦੀ ਅਣਪਛਾਤੇ ਲੁਟੇਰੇ ਕੁੱਟਮਾਰ ਕਰਕੇ ਉਸ ਪਾਸੋਂ ਨਗਦੀ ਖੋਹ ਕੇ ਫ਼ਰਾਰ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਕਾਲੂ ਪੁੱਤਰ ਪੂਰਨ ਚੰਦ ਵਾਸੀ ਬੱਕਰਖਾਨਾ ਚੌਂਕ ਨੇ ਦੱਸਿਆ ਕਿ ਉਹ ਨਵਾਂ ਪਿੰਡ ਭੱਠੇ ਵਿਖੇ ਸਵਾਰੀ ਲੈ ਕੇ ਗਿਆ ਸੀ, ਜਦੋਂ ਵਾਪਸ ਆ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਕੇ ਉਸ ਪਾਸੋਂ 1 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ | ਜਿੱਥੇ ਡਿਊਟੀ ਡਾਕਟਰ ਸਾਹਿਲ ਵਲੋਂ ਉਸ ਦਾ ਇਲਾਜ ਜਾਰੀ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਰਿਕਾਰਡਧਾਰੀ ਹਰਪ੍ਰੀਤ ਸਿੰਘ ਵਿੱਕੀ ਦਿਓਲ ਦਾ ਏਐਸਪੀ ਧੀਰੇਂਦਰ ਵਰਮਾ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਐਕਟਿਵਾ ਚੋਰੀ ਹੋਣ ਦੇ 49 ਦਿਨ ਬੀਤ ਜਾਣ ਦੇ ਬਾਵਜੂਦ ਕੇਸ ਦਰਜ ਨਾ ਹੋਣ ਤੋਂ ਪੀੜਤ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।