24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮਾਂਗੇਵਾਲ ਵਿਖੇ ਚੋਰਾਂ ਨੇ ਸੋਨਾ ਅਤੇ ਨਕਦੀ ਕੀਤੀ ਚੋਰੀ

ਅਜੀਤ ਡੈਸਕ 21-06-2026
ਢਿਲਵਾਂ, 20 ਜੂਨ (ਗੋਬਿੰਦ ਸੁਖੀਜਾ)-ਪਿੰਡ ਮਾਂਗੇਵਾਲ ਵਿਖੇ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਗਦੀ ਤੇ ਸੋਨਾ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਸਤਬੀਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਾਂਗੇਵਾਲ ਨੇ ਥਾਣਾ ਢਿਲਵਾਂ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਬੀਤੀ 12 ਜੂਨ ਨੂੰ ਉਹ ਸਮੇਤ ਪਰਿਵਾਰ ਆਪਣੀ ਭੂਆ ਵਾਸੀ ਅਠੋਲਾ ਨੂੰ ਮਿਲਣ ਲਈ ਗਏ ਸਨ ਤਾਂ ਕਰੀਬ ਸ਼ਾਮ 7.00 ਵਜੇ ਸ਼ਾਮ ਆ ਕੇ ਦੇਖਿਆ ਤਾਂ ਘਰ ਦਾ ਗੇਟ ਦਾ ਜਿੰਦਰਾ ਟੁੱਟਿਆ ਹੋਇਆ ਸੀ ਤੇ ਘਰ ਵਿਚੋਂ ਲੋਹੇ ਦੀ ਪੇਟੀ ਵਿਚੋਂ 18/20 ਤੋਲੇ ਸੋਨਾ ਦੇ ਗਹਿਣੇ ਤੇ ਇੱਕ ਲੱਖ ਰੁਪਏ ਗਾਇਬ ਸੀ | ਜਿਸ ਸਬੰਧੀ ਅਸੀਂ ਆਪਣੇ ਤੋਰ ਤੇ ਭਾਲ ਕਰਦੇ ਰਹੇ ਹਾਂ ਪਰ ਚੋਰਾ ਬਾਰੇ ਸਾਨੂੰ ਕੋਈ ਪਤਾ ਨਹੀਂ ਲੱਗਾ | ਥਾਣਾ ਢਿਲਵਾਂ ਦੇ ਮੁਖੀ ਹਰਜਿੰਦਰ ਸਿੰਘ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਐਸ. ਡੀ. ਐਮ. ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਮਲਕਪੁਰ ਵਿਖੇ ਦਰਬਾਰ ਜੈ ਬਾਬਾ ਪੰਜ ਪੀਰ-ਜਠੇਰੇ ਲੀਰ ਪਿੰਡ ਵਿਖੇ ਕਰਵਾਇਆ ਛਿੰਝ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।