22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਇਮਾਨਦਾਰੀ ਦੀ ਮਿਸਾਲ ਬਣੇ ਗੁਰਦੇਵ ਸਿੰਘ ਮੁਲਤਾਨੀ, ਪੈਸਿਆਂ ਨਾਲ ਭਰਿਆ ਲੱਭਿਆ ਪਰਸ ਅਸਲ ਮਾਲਕ ਨੂੰ ਸੌਂਪਿਆ

ਅਜੀਤ ਡੈਸਕ 21-06-2026
ਨਡਾਲਾ, 20 ਜੂਨ (ਰਘਬਿੰਦਰ ਸਿੰਘ)-ਨਡਾਲਾ ਦੇ ਫੁਲਵਾੜੀ ਸੇਵਾਦਾਰ ਗੁਰਦੇਵ ਸਿੰਘ ਮੁਲਤਾਨੀ ਵੱਲੋਂ ਲੱਭਿਆ ਗਿਆ ਪੈਸਿਆਂ ਨਾਲ ਭਰਿਆ ਪਰਸ ਉਸ ਦੇ ਅਸਲ ਮਾਲਕ ਨੂੰ ਸੌਂਪ ਕੇ ਇਮਾਨਦਾਰੀ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਿਸਾਲ ਪੇਸ਼ ਕੀਤੀ ਗਈ ਹੈ |ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਮੁਲਤਾਨੀ ਵਾਸੀ ਨਡਾਲਾ ਨੂੰ ਗੁਰਦੁਆਰਾ ਬਾਊਲੀ ਸਾਹਿਬ ਪਾਰਕ ਨੇੜਿ� ਇੱਕ ਪਰਸ ਮਿਲਿਆ ਸੀ, ਜਿਸ ਵਿਚ ਕਰੀਬ 9,500 ਰੁਪਏ ਦੀ ਨਕਦੀ ਮੌਜੂਦ ਸੀ | ਪਰਸ ਦੇ ਮਾਲਕ ਦੀ ਭਾਲ ਲਈ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਲੋਕਾਂ ਤੋਂ ਮਾਲਕ ਤੱਕ ਸੁਨੇਹਾ ਪਹੁੰਚਾਉਣ ਦੀ ਅਪੀਲ ਕੀਤੀ ਗਈ ਸੀ | ਇਹ ਪੋਸਟ ਕਾਫ਼ੀ ਵਾਇਰਲ ਹੋਈ, ਜਿਸ ਤੋਂ ਬਾਅਦ ਪਰਸ ਦੀ ਮਾਲਕਾ ਕੁਲਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਮਿਰਜ਼ਾਪੁਰ ਨੇ ਗੁਰਦੇਵ ਸਿੰਘ ਮੁਲਤਾਨੀ ਨਾਲ ਸੰਪਰਕ ਕੀਤਾ | ਪਛਾਣ ਦੀ ਪੁਸ਼ਟੀ ਹੋਣ ਉਪਰੰਤ ਗੁਰਦੇਵ ਸਿੰਘ ਮੁਲਤਾਨੀ ਨੇ ਪਰਸ ਸਮੇਤ ਉਸ ਵਿਚ ਮੌਜੂਦ 9,500 ਰੁਪਏ ਦੀ ਰਕਮ ਕੁਲਵਿੰਦਰ ਕੌਰ ਨੂੰ ਵਾਪਸ ਸੌਂਪ ਦਿੱਤੀ | ਆਪਣਾ ਗੁੰਮ ਹੋਇਆ ਪਰਸ ਅਤੇ ਰਕਮ ਸੁਰੱਖਿਅਤ ਮਿਲਣ ‘ਤੇ ਕੁਲਵਿੰਦਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਗੁਰਦੇਵ ਸਿੰਘ ਮੁਲਤਾਨੀ ਦਾ ਦਿਲੋਂ ਧੰਨਵਾਦ ਕੀਤਾ | ਇਲਾਕਾ ਵਾਸੀਆਂ ਨੇ ਵੀ ਗੁਰਦੇਵ ਸਿੰਘ ਮੁਲਤਾਨੀ ਦੀ ਇਸ ਨੇਕਦਿਲੀ ਅਤੇ ਇਮਾਨਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਲੋਕ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੇ ਹਨ |
ਪਿਛਲੀ ਖ਼ਬਰ ਵਿਆਹ ਸਮਾਗਮ ਵਿਚ ਦੋ ਧਿਰਾਂ ਦੀ ਲੜਾਈ ਵਿਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ 3 ਜੁਲਾਈ ਤੱਕ ਘਰ-ਘਰ ਜਾ ਕੀਤਾ ਜਾਵੇਗਾ ਡੇਂਗੂ ਸੰਬੰਧੀ ਜਾਗਰੂਕ-ਡਾ. ਪ੍ਰੇਮ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।