21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਐੱਸ.ਆਈ.ਆਰ ਵਿਚ ਕੰਮ ਕਰ ਰਹੇ ਬੀ.ਐਲ.�ਓਜ਼ ਨੂੰ ਵੱਖਰਾ ਮਿਹਨਤਾਨਾ ਦਿੱਤਾ ਜਾਵੇ- ਅਧਿਆਪਕ ਦਲ ਪੰਜਾਬ

ਅਜੀਤ ਡੈਸਕ 21-06-2026
ਖਲਵਾੜਾ, 20 ਜੂਨ (ਮਨਦੀਪ ਸਿੰਘ ਸੰਧੂ)- ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ 25 ਜੂਨ ਤੋਂ 25 ਜੁਲਾਈ ਤੱਕ ਐਸ ਆਈ ਆਰ (ਵਿਸ਼ੇਸ਼ ਗਹਿਰੀ ਸੁਧਾਈ) ਕਰਵਾਈ ਜਾ ਰਹੀ ਹੈ ਜਿਸ ਵਿਚ ਹਰੇਕ ਬੀ ਐਲ � ਵਲੋ ਆਪਣੇ ਆਪਣੇ ਬੂਥ ਅਧੀਨ ਪੈਂਦੇ ਇਲਾਕੇ ਦੇ ਹਰੇਕ ਵੋਟਰ ਤੱਕ ਪਹੁੰਚ ਕਰਕੇ ਯੋਗ ਵੋਟਰਾਂ ਦੀ ਰਜਿਸਟਰੇਸ਼ਨ ਯਕੀਨੀ ਬਣਾਈ ਜਾਵੇਗੀ ਇਸ ਲਈ ਇਸ ਮੁਹਿੰਮ ਵਿਚ ਕੰਮ ਕਰ ਰਹੇ ਬੀ ਐਲ �ਜ਼ ਨੂੰ ਵੱਖਰਾ ਮਿਹਨਤਾਨਾ ਦਿੱਤਾ ਜਾਵੇ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂ ਨੇ ਦੱਸਿਆ ਕਿ ਇਸ ਵਿਸ਼ੇਸ਼ ਗਹਿਰੀ ਸੁਧਾਈ ਵਿਚ ਹਰੇਕ ਬੀ ਐਲ � ਵਲੋਂ ਘਰ ਘਰ ਜਾ ਕੇ ਗਣਨਾ ਫਾਰਮ ਵੰਡੇ ਜਾਣਗੇ ਅਤੇ ਇਹ ਫਾਰਮ ਭਰਵਾ ਕੇ ਸਹੀ ਤਸਦੀਕ ਕਰਕੇ ਆਪਣੀ ਐਪ ਤੇ ਅਪਲੋਡ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਏ ਐਸ ਡੀ ਡੀ( ਐਬਸੈਂਟ, ਸਿਫਟਡ, ਡੁਪਲੀਕੇਟ, ਡੈਥ) ਵੋਟਰਾਂ ਦਾ ਵੱਖਰਾ ਡਾਟਾ ਤਿਆਰ ਕੀਤਾ ਜਾਵੇਗਾ ਅਤੇ ਅਪਲੋਡ ਕੀਤਾ ਜਾਵੇਗਾ ਤਾਂ ਜੋ ਸਿਰਫ਼ ਯੋਗ ਵੋਟਰ ਦੀ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ ਜੋ ਕਿ ਕਾਫ਼ੀ ਕਠਿਨ ਹੈ ਇਸ ਲਈ ਸਬੰਧਿਤ ਕਰਮਚਾਰੀਆਂ ਵਲੋਂ ਕੀਤੀ ਜਾਣ ਵਾਲੀ ਮਿਹਨਤ ਦਾ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ | ਉਹਨਾਂ ਦੱਸਿਆ ਕਿ ਪੰਜਾਬ ਵਿਚ ਹੋ ਰਹੀ ਜਨਗਣਨਾ ਅਤੇ ਡਰਗ ਸੈਂਸਜ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਣਦਾ ਮਿਹਨਤਾਨਾ ਸਰਕਾਰ ਵੱਲੋਂ ਘੋਸ਼ਿਤ ਕੀਤਾ ਗਿਆ ਹੈ ਘੋਸ਼ਿਤ ਕੀਤਾ ਮਿਹਨਤਾਨਾ ਤੁਰੰਤ ਜਾਰੀ ਕੀਤਾ ਜਾਵੇ ਇਸ ਲਈ ਗਰਮੀ ਦੇ ਮਾਹੌਲ ਵਿਚ ਘਰ ਘਰ ਜਾ ਕੇ ਵੋਟਰਾਂ ਦਾ ਡਾਟਾ ਇਕੱਤਰ ਕਰਨ ਵਾਲੇ ਬੀ ਐਲ �ਜ਼ ਨੂੰ ਵੀ ਢੁਕਵੀਂ ਰਾਸ਼ੀ ਜਾਰੀ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ ਬੀ ਐਲ � ਪ੍ਰੀ ਐਸ ਆਈ ਆਰ ਅਧੀਨ ਪਿਛਲੇ ਛੇ ਮਹੀਨੇ ਤੋਂ ਕੰਮ ਕਰਦੇ ਆ ਰਹੇ ਹਨ ਅਤੇ ਹੁਣ ਐਸ ਆਈ ਆਰ ਅਨੁਸਾਰ ਇਕ ਮਹੀਨਾ ਲਗਾਤਾਰ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਕੇ ਡਾਟਾ ਇਕੱਤਰ ਕਰ ਕੇ ਆਨਲਾਈਨ ਕਰਨਗੇ ਜੋ ਕਿ ਬੇਹੱਦ ਤਕਨੀਕੀ ਅਤੇ ਸੰਵੇਦਨਸ਼ੀਲ ਹੈ |
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ 3 ਜੁਲਾਈ ਤੱਕ ਘਰ-ਘਰ ਜਾ ਕੀਤਾ ਜਾਵੇਗਾ ਡੇਂਗੂ ਸੰਬੰਧੀ ਜਾਗਰੂਕ-ਡਾ. ਪ੍ਰੇਮ ਕੁਮਾਰ ਅਗਲੀ ਖ਼ਬਰ ਗੁਰਦੁਆਰਾ ਬਉਲੀ ਸਾਹਿਬ ਡੱਲਾ ਵਿਖੇ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।