21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੀ. ਕੇ. ਐਫ. ਗਰੁੱਪ ਵਲੋਂ ਵਾਟਰ ਕੂਲਰ ਭੇਟ <br/>

ਸਮਾਗਮ ਵਿਚ ਸ੍ਰੀਮਤੀ ਜੋਤੀ ਜਗੀ ਤੇ ਹੋਰ | ਤਸਵੀਰ: ਮੁਨੀਸ਼ <br/> 27-05-2026
ਜਲੰਧਰ, 26 ਮਈ (ਸ਼ਿਵ)- ਪੀ. ਕੇ. ਐਫ. ਗਰੁੱਪ ਦੇ ਸ਼੍ਰੀ ਅਲੋਕ ਸੋਂਧੀ ਅਤੇ ਸ਼੍ਰੀ ਵਿਵੇਕ ਸੋਂਧੀ ਦੇ ਪਰਿਵਾਰ ਨੇ ਸਵਰਗੀ ਸ਼੍ਰੀਮਤੀ ਰਾਜ ਮੋਹਿਨੀ ਸੋਂਧੀ ਅਤੇ ਸਵਰਗੀ ਸ਼੍ਰੀ ਬਲਬੀਰ ਰਾਜ ਸੋਂਧੀ ਦੀ ਯਾਦ ਵਿਚ ਮਹਾਂਰਿਸ਼ੀ ਦਯਾਨੰਦ ਮੱਠ (ਵੇਦ ਮੰਦਰ) ਢਨ ਮੁਹੱਲਾ ਵਿਖੇ ਇੱਕ ਠੰਢੇ ਪਾਣੀ ਦਾ ਕੂਲਰ ਲੋਕਾਂ ਲਈ ਭੇਟ ਕੀਤਾ | ਵਾਟਰ ਕੂਲਰ ਦਾ ਉਦਘਾਟਨ ਪਰਿਵਾਰਕ ਮੈਂਬਰ ਸ਼੍ਰੀਮਤੀ ਜੋਤੀ ਸੱਗੀ ਅਤੇ ਪਰਿਵਾਰਕ ਮੈਂਬਰਾਂ ਨੇ ਕੀਤਾ | ਇਸ ਮੌਕੇ 'ਤੇ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਧਾਰਮਿਕ ਆਗੂ ਪੰਡਿਤ ਅਮਿੱਤ ਸ਼ਾਸਤਰੀ ਦੀ ਅਗਵਾਈ ਹੇਠ ਸਾਰਿਆਂ ਦੇ ਕਲਿਆਣ ਲਈ ਯੱਗ ਵੀ ਕੀਤਾ ਗਿਆ | ਸੋਂਧੀ ਪਰਿਵਾਰ ਲੰਬੇ ਸਮੇਂ ਤੋਂ ਸਮਾਜ ਸੇਵਾ ਅਤੇ ਪ੍ਰਗਤੀਸ਼ੀਲ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਤੇ ਉਨਾਂ ਵਲੋਂ ਹਰ ਖੇਤਰ ਵਿਚ ਲੋਕਾਂ ਦੀ ਭਲਾਈ ਲਈ ਮੋਹਰੀ ਹੋ ਕੇ ਮਿਸਾਲੀ ਕੰਮ ਕਰਵਾਏ ਜਾਂਦੇ ਰਹੇ ਹਨ |

ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਅਗਲੀ ਖ਼ਬਰ ਵਾਰਡ ਨੰਬਰ ਤਿੰਨ ਤੋਂ ਵਿਰੋਧੀ ਉਮੀਦਵਾਰਾਂ ਨੇ ਇਕੱਠਿਆਂ ਜੇਤੂ ਨਿਸ਼ਾਨ ਬਣਾ ਕੇ ਦਿੱਤਾ ਭਾਈਚਾਰਕ ਸਾਂਝ ਦਾ ਸਬੂਤ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।